[chandigarh] - ਸਟੈਂਪ ਡਿਊਟੀ 'ਚ ਵਾਧਾ ਆਮ ਆਦਮੀ ਦਾ ਲੱਕ ਤੋੜ ਦੇਵੇਗਾ : ਮਜੀਠੀਆ

  |   Chandigarhnews

ਚੰਡੀਗੜ੍ਹ,(ਅਸ਼ਵਨੀ)—ਕਾਂਗਰਸੀ ਹਕੂਮਤ ਨੂੰ ਆਮ ਆਦਮੀ ਵਾਸਤੇ ਸਭ ਤੋਂ ਮਾੜਾ ਸਮਾਂ ਕਰਾਰ ਦਿੰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੀ ਕੈਬਨਿਟ ਵਲੋਂ ਸਟੈਂਪ ਡਿਊਟੀ ਵਧਾਉਣ ਦਾ ਲਿਆ ਫੈਸਲਾ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦੇਵੇਗਾ। ਪੰਜਾਬ ਦੇ ਵੋਟਰਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਝਾੜਝੰਬ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ 17 ਚੀਜ਼ਾਂ 'ਤੇ ਸਟੈਂਪ ਡਿਊਟੀ 'ਚ ਕੀਤਾ ਗਿਆ ਵਾਧਾ ਪਹਿਲਾਂ ਤੋਂ ਟੈਕਸਾਂ ਦੇ ਰੂਪ ਵਿਚ ਭਾਰੀ ਰਕਮ ਅਦਾ ਕਰ ਰਹੇ ਆਮ ਆਦਮੀ ਦਾ ਕਚੂਮਰ ਕੱਢ ਕੇ ਰੱਖ ਦੇਵੇਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਅੱਜ ਦੀ ਮੀਟਿੰਗ ਸਵੀਕਾਰ ਕੀਤਾ ਹੈ ਕਿ ਸਾਡੇ ਗੁਆਂਢੀ ਰਾਜ ਹਰਿਆਣਾ ਦੇ ਮੁਕਾਬਲੇ ਪੰਜਾਬ ਵਿਚ ਪੈਟਰੋਲ, ਡੀਜ਼ਲ ਅਤੇ ਬਿਜਲੀ ਮਹਿੰਗੀ ਹੈ। ਉਨ੍ਹਾਂ ਕਿਹਾ ਕਿ ਵੱਧ ਟੈਕਸ ਲਾਉਣ ਬਾਰੇ ਮੁੱਖ ਮੰਤਰੀ ਦੀ ਘਸੀ ਪਿਟੀ 'ਆਮਦਨ ਵਧਾਉਣ' ਦੀ ਦਲੀਲ ਸਮਾਜ ਦੇ ਸਾਰੇ ਵਰਗਾਂ ਦਾ ਗਲਾ ਘੁੱਟ ਰਹੀ ਹੈ। ਮਜੀਠੀਆ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਮੌਕੇ ਆਮ ਆਦਮੀ ਪ੍ਰਤੀ ਇੰਨੀ ਕਠੋਰਤਾ ਵਿਖਾਈ ਜਾ ਰਹੀ ਹੈ, ਜਿਹੜਾ ਮਹਿੰਗਾਈ ਕਾਰਨ ਬੜੀ ਮੁਸ਼ਕਿਲ ਨਾਲ ਪੈਸੇ ਜੋੜ ਕੇ ਆਪਣੇ ਪਰਿਵਾਰ ਦਾ ਚਾਅ ਪੂਰੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਫੋਟੋ - http://v.duta.us/xVZO8QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/F4fbJAAA

📲 Get Chandigarh News on Whatsapp 💬