[firozepur-fazilka] - ਨਾਬਾਲਗਾ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ 2 ’ਤੇ ਪਰਚਾ

  |   Firozepur-Fazilkanews

ਫਿਰੋਜ਼ਪੁਰ, (ਕੁਮਾਰ, ਮਲਹੋਤਰਾ)– ਇਕ 15 ਸਾਲਾਂ ਦੀ ਨਾਬਾਲਗ ਲਡ਼ਕੀ ਨੂੰ ਘਰ ਬੁਲਾ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਥਾਣਾ ਆਰਿਫ ਕੇ ਦੀ ਪੁਲਸ ਨੇ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀ ਤੇ ਇਸ ਵਿਚ ਮਦਦ ਕਰਨ ਵਾਲੀ ਅੌਰਤ ਖਿਲਾਫ ਪਰਚਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਅਾਂ ਸਬ- ਇੰਸਪੈਕਟਰ ਸ਼ਿਮਲਾ ਰਾਣੀ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀਡ਼ਤ ਲਡ਼ਕੀ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਬੀਤੀ 12 ਅਕਤੂਬਰ ਨੂੰ ਦੁਪਹਿਰ 1 ਵਜੇ ਉਹ ਆਪਣੇ ਘਰ ਦੀ ਛੱਤ ’ਤੇ ਕੱਪਡ਼ੇ ਸੁਕਾਉਣ ਚਡ਼੍ਹੀ ਸੀ ਤਾਂ ਉਸ ਦੀ ਗੁਅਾਂਢਣ ਨਿੰਦਰਪਾਲ ਕੌਰ ਨੇ ਅਾਵਾਜ਼ ਮਾਰ ਕੇ ਆਪਣੇ ਘਰ ਬੁਲਾ ਲਿਆ। ਪੀਡ਼ਤ ਲਡ਼ਕੀ ਅਨੁਸਾਰ ਨਿੰਦਰਪਾਲ ਕੌਰ ਦੇ ਘਰ ਪਹਿਲਾਂ ਹੀ ਅਰਸ਼ਦੀਪ ਸਿੰਘ ਬੈਠਾ ਹੋਇਅ ਸੀ, ਜਿਸ ਨੇ ਉਸ ਨੂੰ ਕਮਰੇ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਵਿਅਕਤੀ ਤੇ ਅੌਰਤ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਫੋਟੋ - http://v.duta.us/9qDlWgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/79QXXwAA

📲 Get Firozepur-Fazilka News on Whatsapp 💬