[gurdaspur] - ਛਾਪੇਮਾਰੀ ਦੌਰਾਨ ਲਾਹਣ ਬਰਾਮਦ
ਬਟਾਲਾ, (ਬੇਰੀ, ਗੋਰਾਇਆ)- ਅੱਜ ਐਕਸਾਈਜ਼ ਵਿਭਾਗ ਅਤੇ ਸੀ. ਆਈ. ਏ. ਸਟਾਫ ਬਟਾਲਾ ਵਲੋਂ ਵੱਖ-ਵੱਖ ਪਿੰਡਾਂ ਵਿਚ ਛਾਪੇਮਾਰੀ ਕੀਤੀ ਗਈ। ®ਐਕਸਾਈਜ਼ ਵਿਭਾਗ ਸਰਕਲ ਬਟਾਲਾ ਦੇ ਇੰਸਪੈਕਟਰ ਰਮਨ ਸ਼ਰਮਾ ਨੇ ਦੱਸਿਆ ਕਿ ਅੱਜ ਉਨ੍ਹਾਂ ਆਪਣੀ ਟੀਮ ਤੇ ਠੇਕਿਆਂ ਦੀ ਰੇਡ ਪਾਰਟੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਗੋਪੀ ਉੱਪਲ ਦੇ ਨਾਲ ਵੱਖ-ਵੱਖ ਪਿੰਡਾਂ ਪੰਜਗਰਾਈਆਂ, ਧੰਦੋਈ ਅਤੇ ਮਨੋਹਰਪੁਰ ਵਿਖੇ ਛਾਪੇਮਾਰੀ ਕੀਤੀ ਗਈ ਅਤੇ ਚਲਾਏ ਸਰਚ ਆਪ੍ਰੇਸ਼ਨ ਦੌਰਾਨ ਲਾਵਾਰਿਸ ਹਾਲਤ ਵਿਚ 400 ਲੀਟਰ ਲਾਹਣ ਬਰਾਮਦ ਹੋਈ, ਜਿਸ ਨੂੰ ਮੌਕੇ ’ਤੇ ਪੁਲਸ ਮੁਲਾਜ਼ਮਾਂ ਨੇ ਨਸ਼ਟ ਕਰ ਦਿੱਤਾ।
®ਇਸ ਮੌਕੇ ਏ. ਐੱਸ. ਆਈ. ਲਖਬੀਰ ਸਿੰਘ, ਹੇਮ ਸਿੰਘ ਤੇ ਬਲਵਿੰਦਰ ਸਿੰਘ, ਹੌਲਦਾਰ ਸੰਤੋਖ ਸਿੰਘ ਸੋਹਲ, ਰਣਜੋਧ ਸਿੰਘ, ਮੈਡਮ ਕਸ਼ਮੀਰ ਕੌਰ ਤੇ ਬਲਵਿੰਦਰ ਕੌਰ ਹਾਜ਼ਰ ਸਨ। ਰਮਨ ਸ਼ਰਮਾ ਨੇ ਸਮੂਹ ਪਿੰਡ ਵਾਸੀਆਂ ਨੂੰ ਤਾਡ਼ਨਾ ਕੀਤੀ ਕਿ ਉਹ ਅਜਿਹੀ ਨਾਜਾਇਜ਼ ਢੰਗ ਨਾਲ ਸ਼ਰਾਬ ਬਣਾਉਣੀ ਬੰਦ ਕਰਨ ਨਹੀਂ ਤਾਂ ਬਖਸ਼ੇ ਨਹੀਂ ਜਾਣਗੇ।
ਫੋਟੋ - http://v.duta.us/otZZWQAA
ਇਥੇ ਪਡ੍ਹੋ ਪੁਰੀ ਖਬਰ — - http://v.duta.us/RvVRXgAA