[gurdaspur] - ਸੁਖਬੀਰ ਤੇ ਮਜੀਠੀਆ ਇਕ ਨਿਮਾਣੇ ਸਿੱਖ ਵਜੋਂ ਗੁਰਮਤਿ ਸਮਾਗਮ 'ਚ ਆਏ ਸਨ : ਬਾਬਾ ਬੁੱਧ ਸਿੰਘ
ਬਟਾਲਾ (ਮਠਾਰੂ)—ਗੁਰਦੁਆਰਾ ਅੰਗੀਠਾ ਸਾਹਿਬ ਨਿੱਕੇ ਘੁੰਮਣਾਂ ਵਿਖੇ ਹੋਏ ਸਮਾਗਮ ਵਿਚ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਪੋਤਰੇ ਅਤੇ ਮੁੱਖ ਸੇਵਾਦਾਰ ਬਾਬਾ ਬੁੱਧ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਵਿਰੋਧ ਦੀਆਂ ਝੂਠੀਆਂ ਖਬਰਾਂ ਅਤੇ ਸੰਗਤਾਂ ਵੱਲੋਂ ਉੱਠ ਕੇ ਚੱਲੇ ਜਾਣ ਤੋਂ ਬਾਅਦ ਪੰਡਾਲ ਖਾਲੀ ਹੋ ਜਾਣ ਦੀਆਂ ਖਬਰਾਂ ਅਤੇ ਫੋਟੋਆਂ ਦਾ ਖੰਡਨ ਕੀਤਾ ਹੈ। ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਸੇਵਾਦਾਰ ਬਾਬਾ ਬੁੱਧ ਸਿੰਘ ਨੇ ਕਿਹਾ ਕਿ 14 ਅਕਤੂਬਰ ਨੂੰ ਸਮਾਗਮ ਦੌਰਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਹੋਰ ਆਗੂਆਂ ਅਤੇ ਸੰਗਤਾਂ ਨਾਲ ਇਕ ਨਿਮਾਣੇ ਸਿੱਖ ਹੋਣ ਦੇ ਨਾਤੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਗੁਰਮਤਿ ਸਮਾਗਮਾਂ ਵਿਚ ਹਾਜ਼ਰੀ ਲਾਉਣ ਲਈ ਪਹੁੰਚੇ ਸਨ ਅਤੇ ਇਹ ਇਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਇਕ ਕਾਰ ਸੇਵਕ ਵੱਲੋਂ ਗੁਰਦੁਆਰਾ ਅੰਗੀਠਾ ਸਾਹਿਬ ਦੇ ਸਮਾਗਮਾਂ ਵਿਚ ਵਿਘਨ ਪਾਉਣ ਲਈ ਕੁਝ ਵਿਅਕਤੀਆਂ ਨੂੰ ਭੇਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਚੱਲ ਰਹੇ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ 'ਚ ਖਲਲ ਪਾਉਣਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਬਾਦਲ, ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵਿਰੋਧ ਨਹੀਂ ਕੀਤਾ ਗਿਆ ਜਦਕਿ ਉਹ ਲੰਮਾ ਸਮਾਂ ਨਿਮਾਣੇ ਸਿੱਖ ਵਜੋਂ ਸੰਗਤਾਂ ਵਿਚ ਬੈਠ ਕੇ ਕੀਰਤਨ ਅਤੇ ਗੁਰਮਤਿ ਕਥਾ ਵਿਚਾਰਾਂ ਦਾ ਆਨੰਦ ਮਾਣਦੇ ਰਹੇ। ਬਾਬਾ ਬੁੱਧ ਸਿੰਘ ਨੇ ਦੱਸਿਆ ਕਿ ਸਾਜ਼ਿਸ਼ ਤਹਿਤ ਭੇਜੇ ਕੁਝ ਲੋਕਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਹੈ ਜੋ ਕਿ ਗੁਰੂ ਦੇ ਸਿੱਖ ਨਹੀਂ ਹੋ ਸਕਦੇ।...
ਫੋਟੋ - http://v.duta.us/y1bNmwAA
ਇਥੇ ਪਡ੍ਹੋ ਪੁਰੀ ਖਬਰ — - http://v.duta.us/eIxIhAAA