[jalandhar] - ਕੈਪਟਨ ਨੂੰ ਬੋਲੇ ਚੰਨੀ ਤੇ ਰੰਧਾਵਾ, ਅਕਾਲੀਆਂ ਖਿਲਾਫ ਕਾਰਵਾਈ ਨਹੀਂ ਹੋਈ ਤਾਂ ਹੋਵੇਗਾ ਸਿਆਸੀ ਨੁਕਸਾਨ
ਜਲੰਧਰ— ਪੰਜਾਬ ਕੈਬਨਿਟ ਦੇ ਦੋ ਮੰਤਰੀਆਂ ਚਰਨਜੀਤ ਸਿੰਘ ਚੰਨੀ ਅਤੇ ਸੁੱਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਹੈ ਜੇਕਰ ਬਰਗਾੜੀ ਮਾਮਲੇ 'ਚ ਅਕਾਲੀ ਅਗੂਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਕਾਂਗਰਸ ਨੂੰ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਵੇਗਾ। ਕੈਬਟਿਨ ਦੀ ਮੀਟਿੰਗ ਦੌਰਾਨ ਜਦੋਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਮੁੱਦਾ ਕੈਪਟਨ ਸਾਹਮਣੇ ਚੁੱਕਿਆ ਤਾਂ ਇਸ ਦੌਰਾਨ ਉਨ੍ਹਾਂ ਦੇ ਕੈਬਨਿਟ ਸਹਿਯੋਗੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁੱਖ ਸਰਕਾਰੀਆਂ ਨੇ ਚੰਨੀ ਨੂੰ ਇਸ ਮਾਮਲੇ 'ਚ ਦੱਬਣ ਦੀ ਕੋਸ਼ਿਸ਼ ਕੀਤੀ ਪਰ ਮੁੱਖ ਮੰਤਰੀ ਕੈਪਟਨ ਨੇ ਚੰਨੀ ਨੂੰ ਆਪਣੀ ਗੱਲ ਜਾਰੀ ਰੱਖਣ ਲਈ ਕਿਹਾ।
ਇਸ ਦੌਰਾਨ ਚੰਨੀ ਨੂੰ ਸੁੱਖਜਿੰਦਰ ਰੰਧਾਵਾ ਦਾ ਵੀ ਸਾਥ ਮਿਲਿਆ ਅਤੇ ਦੋਹਾਂ ਨੇ ਕਿਹਾ ਕਿ ਕਾਂਗਰਸ ਨੇ ਜਸਟਿਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਵਿਧਾਨ ਸਭਾ 'ਚ ਕਾਰਵਾਈ ਕਰਵਾ ਕੇ ਇਸ ਮਾਮਲੇ 'ਚ ਲੋਕਾਂ ਦੀ ਹਮਦਰਦੀ ਹਾਸਲ ਕੀਤੀ ਹੈ ਪਰ ਜੇਕਰ ਹੁਣ ਇਸ ਮਾਮਲੇ 'ਚ ਅਕਾਲੀ ਆਗੂਆਂ ਖਿਲਾਫ ਕਾਰਵਾਈ ਨਾ ਹੋਈ ਤਾਂ ਇਸ ਦੇ ਗੰਭੀਰ ਸਿਆਸੀ ਨਤੀਜੇ ਭੁਗਤਣੇ ਪੈ ਸਕਦੇ ਹਨ, ਕਿਉਂਕਿ ਲੋਕਾਂ 'ਚ ਅਕਾਲੀ ਆਗੂਆਂ ਪ੍ਰਤੀ ਗੁੱਸਾ ਹੈ ਅਤੇ ਇਹ ਗੁੱਸਾ ਰੋਜ਼ਾਨਾ ਜਨਤਕ ਤੌਰ 'ਤੇ ਜ਼ਾਹਰ ਹੋ ਰਿਹਾ ਹੈ। ਦੋਹਾਂ ਦੀ ਗੱਲ ਸੁਣਨ ਤੋਂ ਬਾਅਦ ਕੈਪਟਨ ਨੇ ਕਿਹਾ ਕਿ ਇਸ ਮਾਮਾਲੇ 'ਚ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਖਤਾ ਸਬੂਤਾਂ ਦੇ ਆਧਾਰ 'ਤੇ ਹੀ ਅਗਲਾ ਐਕਸ਼ਨ ਵੀ ਲਿਆ ਜਾਵੇਗਾ ਅਤੇ ਮਾਮਲੇ 'ਚ ਫੈਸਲਾ ਮੁਕਾਮ ਤੱਕ ਪਹੁੰਚਾਇਆ ਜਾਵੇਗਾ।
ਫੋਟੋ - http://v.duta.us/coPIKwAA
ਇਥੇ ਪਡ੍ਹੋ ਪੁਰੀ ਖਬਰ — - http://v.duta.us/Q6KehgAA