[kapurthala-phagwara] - ਭਾਰਤੀ ਰੇਲਵੇ ਬੋਧੀ ਸ਼ਰਧਾਲੂਆਂ ਲਈ ਚਲਾਏਗਾ ਵਿਸ਼ੇਸ਼ ਟਰੇਨ

  |   Kapurthala-Phagwaranews

ਕਪੂਰਥਲਾ (ਵਾਲੀਆ, ਮੱਲ੍ਹੀ) – ਭਾਰਤੀ ਰੇਲਵੇ ਵਲੋਂ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਵਿਸ਼ੇਸ਼ ਬੋਧ ਟਰੇਨ ਚਲਾਈ ਜਾਏਗੀ, ਜੋ ਬੋਧੀ ਸ਼ਰਧਾਲੂਆਂ ਨੂੰ ਬੋਧ ਧਰਮ ਨਾਲ ਸਬੰਧਤ ਵੱਖ-ਵੱਖ ਥਾਵਾਂ ਬੋਧਗਯਾ, ਬੁੱਧ ਵਿਹਾਰ, ਸਰਨਾਥ ਅਤੇ ਖੁਸ਼ੀ ਨਗਰ ਵਿਖੇ ਲਿਜਾਏਗੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਬੋਰਡ ਦੇ ਮੈਂਬਰ ਰਾਜੇਸ਼ ਅਗਰਵਾਲ ਨੇ ਬੁੱਧਵਾਰ ਰੇਲ ਕੋਚ ਫੈਕਟਰੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਟਰੇਨ 'ਚ ਜਾਪਾਨ, ਚੀਨ, ਥਾਈਲੈਂਡ, ਸ਼੍ਰੀਲੰਕਾ ਅਤੇ ਬੋਧ ਧਰਮ ਨਾਲ ਸਬੰਧਤ ਹੋਰਨਾਂ ਦੇਸ਼ਾਂ ਦੇ ਸ਼ਰਧਾਲੂ ਸਫਰ ਕਰਨਗੇ। ਇਸ ਟਰੇਨ ਨੂੰ ਇਸ ਸਾਲ ਦਸੰਬਰ ਦੇ ਅੰਤ ਤੱਕ ਚਲਾ ਦਿੱਤਾ ਜਾਏਗਾ।

ਉਨ੍ਹਾਂ ਕਿਹਾ ਕਿ ਇਸ ਟਰੇਨ ਲਈ ਬਣਾਏ ਗਏ ਵਿਸ਼ੇਸ਼ ਕੋਚਾਂ ਨੂੰ ਇਸ ਮਹੀਨੇ ਦੇ ਅੰਤ ਤੱਕ ਆਰ. ਸੀ. ਐੱਫ. ਵਲੋਂ ਰਵਾਨਾ ਕਰ ਦਿੱਤਾ ਜਾਏਗਾ ਅਤੇ ਟਰੇਨ ਦਸੰਬਰ ਦੇ ਅੰਤ ਤੱਕ ਚੱਲ ਪਏਗੀ। ਇੰਡੀਅਨ ਰੇਲਵੇਜ਼ ਕੈਟਰਿੰਗ ਐਂਡ ਟੂਰਿਸਟ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਵਲੋਂ ਇਸ ਟਰੇਨ ਦਾ ਪ੍ਰਬੰਧ ਸੰਭਾਲਿਆ ਜਾਏਗਾ ਅਤੇ ਕਿਰਾਇਆ ਉਸ ਵਲੋਂ ਹੀ ਨਿਰਧਾਰਿਤ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਆਈ. ਆਰ. ਸੀ. ਟੀ. ਸੀ. ਵਲੋਂ ਕੌਮਾਂਤਰੀ ਸੈਲਾਨੀਆਂ ਲਈ ਮਹਾਰਾਜਾ ਟਰੇਨ ਪਹਿਲਾਂ ਹੀ ਚਲਾਈ ਜਾ ਰਹੀ ਹੈ। ਹੁਣ ਇਸ ਨਵੀਂ ਟਰੇਨ ਦੇ 12 ਕੋਚ ਹੋਣਗੇ ਅਤੇ ਇਹ ਬੋਧ ਧਰਮ ਨਾਲ ਜੁੜੇ ਸ਼ਰਧਾਲੂਆਂ ਨੂੰ ਉਨ੍ਹਾਂ ਨਾਲ ਸਬੰਧਤ ਇਤਿਹਾਸਕ ਥਾਵਾਂ 'ਤੇ ਲਿਜਾਏਗੀ।...

ਫੋਟੋ - http://v.duta.us/U-1SKQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/QACc7QAA

📲 Get Kapurthala-Phagwara News on Whatsapp 💬