[ludhiana-khanna] - ਟੋਲ ਟੈਕਸ ਬਚਾਉਣ ਲਈ ਪੋਸਟ ਗਰੈਜੂਏਟ ਬਣਿਆ ਨਕਲੀ ਇੰਸਪੈਕਟਰ

  |   Ludhiana-Khannanews

ਲੁਧਿਆਣਾ, (ਰਿਸ਼ੀ)- ਟੋਲ ਟੈਕਸ ਅਤੇ ਪੁਲਸ ਨਾਕਾਬੰਦੀ ਤੋਂ ਬਚਣ ਲਈ ਇਕ ਪੋਸਟ ਗਰੈਜੂਏਟ ਨਕਲੀ ਇੰਸਪੈਕਟਰ ਬਣ ਗਿਆ ਅਤੇ ਪੰਜਾਬ ਪੁਲਸ ਦੀ ਵੈੱਬਸਾਈਟ ਤੋਂ ਵਰਦੀ ਪਾਏ ਪੁਲਸ ਅਫਸਰ ਦੀ ਫੋਟੋ ਡਾਊਨਲੋਡ ਕਰ ਕੇ ਉਸ ਨਾਲ ਛੇਡ਼ਖਾਨੀ ਕਰ ਕੇ ਖੁਦ ਦੀ ਫੋਟੋ ਲਾ ਕੇ ਜਾਅਲੀ ਆਈ-ਕਾਰਡ ਤਿਆਰ ਕਰ ਲਿਆ। ਥਾਣਾ ਡੇਹਲੋਂ ਦੀ ਪੁਲਸ ਨੇ ਮੰਗਲਵਾਰ ਨੂੰ ਲੁਧਿਆਣਾ ਮਾਲੇਰਕੋਟਲਾ ਰੋਡ ’ਤੇ ਤਦ ਗ੍ਰਿਫਤਾਰ ਕੀਤਾ ਜਦ ਉਹ ਆਪਣੀ ਸਕੋਡਾ ਗੱਡੀ ’ਚ ਜਾ ਰਿਹਾ ਸੀ।

ਥਾਣਾ ਇੰਚਾਰਜ ਕੁਲਵੰਤ ਸਿੰਘ ਅਨੁਸਾਰ ਫਡ਼ੇ ਗਏ ਦੋਸ਼ੀ ਦੀ ਪਛਾਣ ਧਰਮਿੰਦਰ ਸਿੰਘ (32) ਨਿਵਾਸੀ ਪਿੰਡ ਡਾਂਗੋ ਦੇ ਰੂਪ ’ਚ ਹੋਈ ਹੈ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਪੋਸਟ ਗਰੈਜੂਏਟ ਹੈ ਅਤੇ ਖੇਤੀਬਾਡ਼ੀ ਦਾ ਕੰਮ ਕਰਦਾ ਹੈ। ਟੋਲ ਟੈਕਸ ਅਤੇ ਪੁਲਸ ਨਾਕਾਬੰਦੀ ਤੋਂ ਬਚਣ ਲਈ ਉਸ ਨੇ ਪੰਜਾਬ ਪੁਲਸ ਦਾ ਜਾਅਲੀ ਆਈ-ਕਾਰਡ ਬਣਾਇਆ ਹੋਇਆ ਸੀ ਪਰ ਉਸ ਕੋਲ ਪੁਲਸ ਵਰਦੀ ਨਹੀਂ ਹੈ। ਦੋਸ਼ੀ ਨੇ ਵਰਦੀ ਵਾਲੇ ਪੁਲਸ ਅਫਸਰ ਦੀ ਫੋਟੋ ’ਤੇ ਉਸ ਦਾ ਚਿਹਰਾ ਕੱਟ ਕੇ ਆਪਣਾ ਚਿਹਰਾ ਲਾ ਲਿਆ ਤੇ ਖੁਦ ਪੁਲਸ ਅਫਸਰ ਬਣ ਗਿਆ। ਪੁਲਸ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦੇ ਰਿਮਾਂਡ ’ਤੇ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਦੋਸ਼ੀ ਦਾ ਇਕ ਜਾਣ-ਪਛਾਣ ਵਾਲਾ ਪੰਜਾਬ ਪੁਲਸ ਵਿਚ ਹੈ।

ਫੋਟੋ - http://v.duta.us/emyCWwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/VDXP6wAA

📲 Get Ludhiana-Khanna News on Whatsapp 💬