[ludhiana-khanna] - ਪੁਲਸ ਨਾਲ ਧੱਕਾ-ਮੁੱਕੀ ਕਰਨ ਦੇ ਕੇਸ ਦਾ ਇਕ ਦੋਸ਼ੀ ਗ੍ਰਿਫਤਾਰ

  |   Ludhiana-Khannanews

ਲੁਧਿਆਣਾ, (ਮਹੇਸ਼)- ਪੁਲਸ ਨਾਲ ਧੱਕਾ-ਮੁੱਕੀ ਕਰਨ ਦੇ ਦੋਸ਼ ’ਚ ਟਿੱਬਾ ਪੁਲਸ ਨੇ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਥਾਣਾ ਮੁਖੀ ਇੰਸ. ਮੁਹੰਮਦ ਜਮੀਲ ਨੇ ਦੱਸਿਆ ਕਿ ਫਡ਼ੇ ਗਏ ਦੋਸ਼ੀ ਦੀ ਪਛਾਣ ਬਲਜੀਤ ਸਿੰਘ ਵਜੋਂ ਹੋਈ ਹੈ। ਇਸ ਦੇ ਖਿਲਾਫ ਹੌਲਦਾਰ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ 5 ਦਿਨ ਪਹਿਲਾਂ ਪਰਚਾ ਦਰਜ ਕੀਤਾ ਗਿਆ ਸੀ, ਜਿਸ ਵਿਚ ਦੋਸ਼ੀ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਮਜ਼ਦ ਕੀਤਾ ਸੀ।

ਇੰਸ. ਜ਼ਮੀਲ ਨੇ ਦੱਸਿਆ ਕਿ ਐਕਸਾਈਜ਼ ਐਕਟ ਦੇ ਮਾਮਲੇ ਵਿਚ ਬਲਜੀਤ ਜੋਧੇਵਾਲ ਪੁਲਸ ਨੂੰ ਲੋਡ਼ੀਂਦਾ ਸੀ। ਬਲਵਿੰਦਰ ਸਿੰਘ ਜਦੋਂ ਆਪਣੀ ਟੀਮ ਨੇ ਨਾਲ ਉਸ ਨੂੰ ਫਡ਼ ਕੇ ਥਾਣੇ ਲਿਜਾਣ ਲੱਗਾ ਤਾਂ ਬਲਜੀਤ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਪੁਲਸ ਨਾਲ ਧੱਕਾ-ਮੁੱਕੀ ਕੀਤੀ ਅਤੇ ਬਲਜੀਤ ਨੂੰ ਪੁਲਸ ਹਿਰਾਸਤ ਤੋਂ ਛੁਡਾ ਲਿਆ ਸੀ, ਜਿਸ ’ਤੇ ਇਨ੍ਹਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅੱਜ ਸੂਚਨਾ ਦੇ ਅਧਾਰ ’ਤੇ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ 7 ਕੇਸਾਂ ’ਚ ਪੁਲਸ ਨੂੰ ਲੋਡ਼ੀਂਦਾ ਸੀ।

ਫੋਟੋ - http://v.duta.us/x7PcKgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/GVYCCwAA

📲 Get Ludhiana-Khanna News on Whatsapp 💬