[ropar-nawanshahar] - ਅਣਪਛਾਤੇ ਵਿਅਕਤੀਅਾਂ ਵੱਲੋਂ ਬਾਬਾ ਸਰਵਣ ਦਾਸ ਨਾਲ ਕੁੱਟ-ਮਾਰ
ਭੱਦੀ, (ਚੌਹਾਨ)- ਬੀਤੀ ਰਾਤ ਪਿੰਡ ਟਕਾਰਲਾ ਦੇ ਬਾਹਰਲੇ ਪਾਸੇ ਬਣੀ ਕੁਟੀਆ ਬਾਬਾ ਸਰਵਣ ਦਾਸ ਵਿਖੇ ਡੇਰਾ ਮੁਖੀ ਬਾਬਾ ਸ਼ੰਕਰ ਦਾਸ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਕੁੱਟ-ਮਾਰ ਦਾ ਮਾਮਲਾ ਸਾਹਮਣੇ ਆਇਆ ਹੈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਦੀ ਰਾਤ ਕਰੀਬ 8 ਵਜੇ 2 ਅਣਪਛਾਤੇ ਵਿਅਕਤੀ ਜੋ ਮੋਟਰਸਾਈਕਲ ’ਤੇ ਆਏ ਉਨ੍ਹਾਂ ਨੇ ਮੂੰਹ ਢਕੇ ਹੋਏ ਸਨ। ਡੇਰੇ ਅੰਦਰ ਦਾਖਲ ਹੋ ਕੇ ਬਾਬਾ ਸ਼ੰਕਰ ਦਾਸ ਕੋਲੋਂ ਪੈਸੇ ਤੇ ਕੀਮਤੀ ਸਾਮਾਨ ਦੀ ਮੰਗ ਕਰਨ ਲੱਗੇ। ਬਾਬਾ ਸ਼ੰਕਰ ਦਾਸ ਵੱਲੋਂ ਨਾਂਹ ਕਰਨ ’ਤੇ ਉਨ੍ਹਾਂ ਨਕਾਬਪੋਸ਼ਾਂ ਨੇ ਬਾਬੇ ਨਾਲ ਕੁੱਟ-ਮਾਰ ਕੀਤੀ। ਬਾਬਾ ਸ਼ੰਕਰ ਦਾਸ ਵੱਲੋਂ ਰੌਲਾ ਪਾਉਣ ਉਪਰੰਤ ਉਹ ਉਥੇ ਭੱਜ ਨਿਕਲੇ। ਉਨ੍ਹਾਂ ਦੱਸਿਆ ਕਿ ਬਲਾਚੌਰ ਪੁਲਸ ਨੂੰ ਇਤਲਾਹ ਦਿੱਤੀ ਗਈ ਹੈ।...
ਫੋਟੋ - http://v.duta.us/d_tHjwAA
ਇਥੇ ਪਡ੍ਹੋ ਪੁਰੀ ਖਬਰ — - http://v.duta.us/uFnWtQAA