[sangrur-barnala] - ਟਾਈਮ ਨੂੰ ਲੈ ਕੇ ਭਿਡ਼ੇ 2 ਬੱਸ ਡਰਾਈਵਰ, ਪੁਲਸ ਨੇ ਇਕ ਡਰਾਈਵਰ ਨੂੰ ਲਿਆ ਹਿਰਾਸਤ ’ਚ

  |   Sangrur-Barnalanews

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਬੱਸ ਸਟੈਂਡ ’ਚ ਉਸ ਸਮੇਂ ਹੰਗਾਮਾ ਖਡ਼੍ਹਾ ਹੋ ਗਿਆ ਜਦੋਂ ਦੋ ਪ੍ਰਾਈਵੇਟ ਬੱਸਾਂ ਦੇ ਡਰਾਈਵਰ ਬੱਸਾਂ ਦੇ ਟਾਈਮ ਨੂੰ ਲੈ ਕੇ ਆਪਸ ’ਚ ਭਿਡ਼ ਗਏ। ਪੁਲਸ ਨੇ ਇਕ ਡਰਾਈਵਰ ਨੂੰ ਹਿਰਾਸਤ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਪੱਖਾਂ ਨੇ ਲਿਖਤੀ ਤੌਰ ’ਤੇ ਪੁਲਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਜਾਣਕਾਰੀ ਦਿੰਦਿਆਂ ਪ੍ਰਾਈਵੇਟ ਬੱਸ ਅਾਪ੍ਰੇਟਰ ਜਸਜੀਤ ਸਿੰਘ, ਚਰਨਜੀਤ ਸਿੰਘ, ਜੱਗੀ ਖਾਨ ਅਤੇ ਡਰਾਈਵਰ ਨੈਬ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਬੱਸ ਦਾ 10.42 ’ਤੇ ਬਰਨਾਲਾ ਤੋਂ ਸੰਗਰੂਰ ਦਾ ਰੂਟ ਸੀ, ਜਦੋਂ ਉਹ ਆਪਣੇ ਸਮੇਂ ਅਨੁਸਾਰ ਬੱਸ ਸਟੈਂਡ ਬਰਨਾਲਾ ਤੋਂ ਨਿਕਲਣ ਲੱਗੇ ਤਾਂ ਦੂਸਰੀ ਪ੍ਰਾਈਵੇਟ ਬੱਸ ਦੇ ਅਾਪ੍ਰੇਟਰ ਰਾਜੂ, ਢੀਂਡਸਾ, ਡਿੰਪੀ ਅਤੇ ਰਾਮ ਸਿੰਘ ਨੇ ਸਾਡੀ ਬੱਸ ਤੋਂ ਸਵਾਰੀਆਂ ਨੂੰ ਧੱਕੇ ਨਾਲ ਹੇਠਾਂ ਉਤਾਰ ਲਿਆ ਅਤੇ ਸਾਰੀਆਂ ਸਵਾਰੀਆਂ ਨੂੰ ਆਪਣੀ ਬੱਸ ’ਚ ਚਡ਼੍ਹਾ ਕੇ ਆਪਣੇ ਸਮੇਂ ਤੋਂ ਪਹਿਲਾਂ ਹੀ ਲਿਜਾਣ ਲੱਗੇ, ਜਿਸ ਕਾਰਨ ਸਾਡੀ ਆਪਸ ’ਚ ਬਹਿਸ ਹੋ ਗਈ।...

ਫੋਟੋ - http://v.duta.us/VZULNQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/X4ksMAAA

📲 Get Sangrur-barnala News on Whatsapp 💬