[sangrur-barnala] - ਤੇਜ਼ ਰਫਤਾਰੀ ਗੱਡੀ ਵੱਲੋਂ ਟੱਕਰ ਮਾਰਨ ’ਤੇ ਮੋਟਰਸਾਈਕਲ ਸਵਾਰ ਜ਼ਖਮੀ

  |   Sangrur-Barnalanews

ਬਰਨਾਲਾ, (ਵਿਵੇਕ ਸਿੰਧਵਾਨੀ,ਰਵੀ)- ਠੇਕੇਦਾਰਾਂ ਦੀ ਤੇਜ਼ ਰਫਤਾਰੀ ਗੱਡੀ ਵਲੋਂ ਟੱਕਰ ਮਾਰਨ ’ਤੇ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਧਨੌਲਾ ਦੇ ਥਾਣੇਦਾਰ ਦੀਵਾਨ ਸਿੰਘ ਨੇ ਦੱਸਿਆ ਕਿ ਮੁਦਈ ਤਰਸੇਮ ਪੁਰੀ ਵਾਸੀ ਧਨੌਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਸਾਥੀ ਗੁਰਪਾਲ ਪੁਰੀ ਨਾਲ 14 ਅਕਤੂਬਰ ਨੂੰ ਰਾਮਲੀਲਾ ਦੇਖਣ ਲਈ ਧਨੌਲਾ ਰਾਮਲੀਲਾ ਗਰਾਊਂਡ ਗਿਆ ਸੀ ਜਦੋਂ ਉਹ ਆਪਣੇ ਨੰਬਰੀ ਮੋਟਰਸਾਈਕਲ ’ਤੇ ਵਾਪਸ ਆ ਰਹੇ ਸਨ ਤਾਂ ਗੁਰਦੁਆਰਾ ਰਾਮਸਰ ਚੌਂਕ ਧਨੌਲਾ ’ਚ ਠੇਕੇਦਾਰਾਂ ਦੀ ਤੇਜ਼ ਰਫਤਾਰੀ ਨੰਬਰੀ ਗੱਡੀ ਨੇ ਬਡ਼ੀ ਲਾਪ੍ਰਵਾਹੀ ਨਾਲ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਗੁਰਪਾਲ ਪੁਰੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਪੁਲਸ ਨੇ ਮੁਦਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਨੰਬਰੀ ਗੱਡੀ ਦੇ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫੋਟੋ - http://v.duta.us/2GH0kQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ftk7XgAA

📲 Get Sangrur-barnala News on Whatsapp 💬