[sangrur-barnala] - ਬਾਦਲ ਤੇ ਕੈਪਟਨ ਇਕੋ ਸਿੱਕੇ ਦੇ ਦੋ ਪਹਿਲੂ : ਬੈਂਸ

  |   Sangrur-Barnalanews

ਸੰਗਰੂਰ (ਬੇਦੀ) : ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਜੁੱਤੀ ਸੁੱਟਣ ਵਾਲੇ 6 ਸਿੰਘਾ 'ਤੇ ਇਰਾਦਾ ਕਤਲ 307 ਧਾਰਾ ਲਾਉਣਾ ਇਹ ਸਾਬਿਤ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਆਪਸ ਵਿਚ ਰਲੇ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਥਾਨਕ ਜੇਲ ਵਿਖੇ ਬੰਦ ਸਿੰਘਾਂ ਨੂੰ ਮਿਲਣ ਮੌਕੇ ਜੇਲ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਿੱਖ ਕਾਰਕੁੰਨ ਰੋਸ ਪ੍ਰਗਟ ਕਰਨ ਲਈ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਅਤੇ ਰੋਹ ਵਿਚ ਆਏ ਇਕ ਸਿੰਘ ਵੱਲੋਂ ਜੁੱਤੀ ਜਾਂ ਝੰਡੀ ਸੁਖਬੀਰ ਦੀ ਗੱਡੀ ਵੱਲ ਮਾਰੀ ਸੀ। ਉਸ ਤੋਂ ਬਾਅਦ ਕੈਪਟਨ ਦੇ ਇਸ਼ਾਰੇ 'ਤੇ ਸੰਗਰੂਰ ਪੁਲਸ ਵੱਲੋਂ ਇਨ੍ਹਾਂ ਸਿੰਘਾਂ 'ਤੇ ਇਰਾਦਾ ਕਤਲ ਦੀ ਧਾਰਾ ਲਾਉਣਾ ਲੋਕਤੰਤਰ ਦਾ ਘਾਣ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਬਾਦਲਾਂ ਦੀ ਆਪਸੀ ਸਾਝ ਦਰਸਾਉਂਦਾ ਹੈ।...

ਫੋਟੋ - http://v.duta.us/vcUyCQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/4P5UJwAA

📲 Get Sangrur-barnala News on Whatsapp 💬