[sangrur-barnala] - ਮਹਿੰਗਾਈ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਮਹਿਲਾ ਕਾਂਗਰਸ ਸਡ਼ਕਾਂ ’ਤੇ

  |   Sangrur-Barnalanews

ਸੰਗਰੂਰ, (ਬੇਦੀ, ਹਰਜਿੰਦਰ)- ਤੇਜ਼ੀ ਨਾਲ ਵੱਧ ਰਹੀਂ ਮਹਿੰਗਾਈ ਅਤੇ ਕੇਂਦਰ ਸਰਕਾਰ ਦੇ ਵੱਡੇ-ਵੱਡੇ ਘੁਟਾਲਿਆਂ ਨੂੰ ਲੈ ਕੇ ਮਹਿਲਾ ਕਾਂਗਰਸ ਸਡ਼ਕਾਂ ’ਤੇ ਉਤਰ ਆਈ ਹੈ। ਅੱਜ ਬੀਬੀ ਪੂਨਮ ਕਾਂਗਡ਼ਾ ਜਨਰਲ ਸਕੱਤਰ ਪੰਜਾਬ ਮਹਿਲਾ ਕਾਂਗਰਸ ਅਤੇ ਬਬਲੀ ਕੌਰ ਸੀਮਾ, ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ ਸੰਗਰੂਰ ਦੀ ਅਗਵਾਈ ਹੇਠ ਮਹਿਲਾ ਵਰਕਰਾਂ ਵੱਲੋਂ ਦਿੱਲੀ-ਲੁਧਿਆਣਾ ਹਾਈਵੇ ਮਾਰਗ ’ਤੇ ਮੋਦੀ ਦਾ 10 ਸਿਰਾਂ ਵਾਲਾ ਪੁਤਲਾ ਸਾਡ਼ਦਿਆਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਕਾਂਗਡ਼ਾ ਅਤੇ ਬਬਲੀ ਸੀਮਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਅੱਤ ਦੀ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਨਾਲ ਲੁੱਟ-ਖਸੁੱਟ ਕਰ ਕੇ ਦੇਸ਼ ਦੀ ਜਨਤਾ ਦਾ ਲੱਕ ਤੋਡ਼ ਕੇ ਰੱਖ ਦਿੱਤਾ ਹੈ। ਅੱਜ ਮੋਦੀ ਸਰਕਾਰ ਦੀਆਂ ਮਾਡ਼ੀਆਂ ਨੀਤੀਆਂ ਕਾਰਨ ਦੇਸ਼ ਦੀ ਜਨਤਾ ਭੁੱਖੇ ਪੇਟ ਸੌਣ ਲਈ ਮਜਬੂਰ ਹੋ ਰਹੀ ਹੈ। ਉਕਤ ਮਹਿਲਾਵਾਂ ਨੇ ਕਿਹਾ ਕਿ 2014 ’ਚ ਮੋਦੀ ਦੀ ਠੱਗੀ ਦਾ ਸ਼ਿਕਾਰ ਹੋਏ ਦੇਸ਼ ਵਾਸੀ 2019 ਵਿਚ ਮੋਦੀ ਸਰਕਾਰ ਨੂੰ ਚਲਦਾ ਕਰ ਕੇ ਆਪਣਾ ਬਦਲਾ ਲੈਣਗੇ। ਬੀਬੀ ਕਾਂਗਡ਼ਾ ਨੇ ਕਿਹਾ ਕਿ ਅੱਜ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਨੇ ਘਰਾਂ ਦਾ ਆਰਥਕ ਸੰਤੁਲਨ ਵਿਗਾਡ਼ ਕੇ ਰੱਖ ਦਿੱਤਾ ਹੈ, ਜਿਸ ਨੂੰ ਲੈ ਕੇ ਦੇਸ਼ ਵਾਸੀ ਭਾਰੀ ਚਿੰਤਾ ’ਚ ਡੁੱਬੇ ਹੋਏ ਹਨ।...

ਫੋਟੋ - http://v.duta.us/fm5wxgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/YnOG8wAA

📲 Get Sangrur-barnala News on Whatsapp 💬