[sangrur-barnala] - ਸਰਕਾਰ ਵਲੋਂ ਅਦਾਲਤੀ ਕੇਸਾਂ ਸਬੰਧੀ ਲਏ ਗਏ ਫੈਸਲੇ ਦਾ ਵਕੀਲਾਂ ਵਲੋਂ ਵਿਰੋਧ ਜਾਰੀ

  |   Sangrur-Barnalanews

ਤਲਵੰਡੀ ਸਾਬੋ (ਮੁਨੀਸ਼ ਗਰਗ) : ਪੰਜਾਬ ਸਰਕਾਰ ਵਲੋਂ ਅਦਾਲਤੀ ਕੇਸਾਂ ਦੇ ਸਬੰਧ 'ਚ ਲਏ ਗਏ ਨਵੇਂ ਫੈਸਲੇ ਦਾ ਵਕੀਲ ਭਾਈਚਾਰੇ ਵਲੋਂ ਲਗਾਤਾਰ ਵਿਰੋਧ ਜਾਰੀ ਹੈ। ਅੱਜ ਬਾਰ ਐਸੋਸੀਏਸ਼ਨ ਵਲੋਂ 9ਵੇਂ ਦਿਨ ਤਹਿਸੀਲ ਕੰਪਲੈਕਸ ਦੇ ਸਾਹਮਣੇ ਬਠਿੰਡਾ ਦਿੱਲੀ ਹਾਈਵੇ 'ਤੇ ਜਾਮ ਲਗਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਕੀਲਾਂ ਨੇ ਕਿਹਾ ਕਿ ਜੇ ਸਰਕਾਰ ਨੇ ਮਾਮਲਾ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਇਕ ਤੁਗਲਕੀ ਫੁਰਮਾਨ ਜਾਰੀ ਕਰਦਿਆਂ 15 ਲੱਖ ਤੱਕ ਦੇ ਕੇਸਾਂ ਨੂੰ ਡਵੀਜ਼ਨ ਪੱਧਰ 'ਤੇ ਲੈ ਜਾਣ ਦਾ ਫੈਸਲਾ ਕੀਤਾ ਹੈ। ਉਕਤ ਕੇਸਾਂ ਦਾ ਫੈਸਲਾਂ ਕਮਿਸ਼ਨਰ ਬਤੌਰ ਚੇਅਰਮੈਨ ਕਰੇਗਾ ਤੇ ਫੈਸਲੇ ਦੌਰਾਨ ਇਕ ਖੇਤੀਬਾੜੀ ਤੇ ਇਕ ਮਾਲ ਵਿਭਾਗ ਦਾ ਨੁਮਾਇੰਦਾ ਵੀ ਬੈਠਾ ਹੋਵੇਗਾ। ਵਕੀਲਾਂ ਨੇ ਉਕਤ ਐਲਾਨ ਨੂੰ ਧੱਕਾ ਕਰਾਰ ਦਿੰਦਿਆਂ ਹੋਏ ਇਸ ਫੈਸਲੇ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ।

ਫੋਟੋ - http://v.duta.us/0BdljAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/mdVwhgAA

📲 Get Sangrur-barnala News on Whatsapp 💬