[sangrur-barnala] - ਹੱਥ ਪੈਰ ਬੰਨ 2 ਵਿਅਕਤੀਆਂ ਨੂੰ ਉਲਟ ਲਟਕਾ ਕੁੱਟਿਆ, ਸੋਸ਼ਲ ਮੀਡੀਆ 'ਤੇ ਹੋ ਰਹੀ ਵੀਡੀਓ ਵਾਇਰਲ

  |   Sangrur-Barnalanews

ਭਵਾਨੀਗੜ੍ਹ,(ਵਿਕਾਸ)— ਕੁੱਝ ਲੋਕਾਂ ਵੱਲੋਂ ਦੋ ਵਿਅਕਤੀਆਂ ਦੇ ਹੱਥ ਪੈਰ ਬੰਨ ਕੇ ਉਨ੍ਹਾਂ ਨੂੰ ਪੁੱਠਾ ਲਟਕਾ ਕੇ ਕੀਤੀ ਜਾ ਰਹੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਰੋਂਗਟੇ ਖੜੇ ਕਰ ਦੇਣ ਵਾਲੀ ਇਕ ਵੀਡੀਓ ਸਾਹਮਣੇ ਆਈ ਹੈ। ਉਕਤ ਵੀਡੀਓ ਭਵਾਨੀਗੜ੍ਹ ਦੇ ਨੇੜਲੇ ਇਕ ਪਿੰਡ ਦੀ ਦੱਸੀ ਜਾ ਰਹੀ ਹੈ, ਜਿਸ 'ਚ ਕੁੱਝ ਲੋਕ ਪਹਿਲਾਂ ਤਾਂ 'ਤਾਲਿਬਾਨੀ' ਢੰਗ ਨਾਲ ਇਕ ਵਿਅਕਤੀ ਨੂੰ ਰੱਸੀ ਨਾਲ ਬੰਨ ਕੇ ਉਸ ਨੂੰ ਉਲਟਾ ਲਟਕਾ ਰਹੇ ਹਨ ਅਤੇ ਬਾਅਦ 'ਚ ਉਸ ਦੇ ਸਾਥੀ ਨੂੰ ਵੀ ਉਸੇ ਤਰ੍ਹਾਂ ਲਟਕਾ ਕੇ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਹਨ। ਪਤਾ ਲੱਗਾ ਹੈ ਕਿ ਦੋਵੇਂ ਨੌਜਵਾਨਾਂ 'ਤੇ ਚੋਰੀ ਦੇ ਇਲਜ਼ਾਮ ਲੱਗੇ ਸਨ, ਜਿਸ ਦੀ ਸਜ਼ਾ ਇਨ੍ਹਾਂ ਨੂੰ ਪਿੰਡ ਦੇ ਹੀ ਲੋਕਾਂ ਨੇ ਦਿੱਤੀ । ਬੇਰਹਿਮੀ ਨਾਲ ਕੁੱਟਮਾਰ ਤੋਂ ਬਾਅਦ ਲੋਕਾਂ ਨੇ ਇਨ੍ਹਾਂ ਨੂੰ ਪੁਲਸ ਹਵਾਲੇ ਕਰਨ ਦੀ ਬਜਾਏ ਭਜਾ ਦਿੱਤਾ। ਕੁੱਟਮਾਰ ਦੀ ਇਹ ਵੀਡੀਓ ਅੱਜ ਪੂਰਾ ਦਿਨ ਵਟਸਐੱਪ, ਫੇਸਬੁੱਕ ਆਦਿ ਸੋਸ਼ਲ ਮੀਡੀਆ 'ਤੇ ਧੜੱਲੇ ਨਾਲ ਵਾਇਰਲ ਹੁੰਦੀ ਰਹੀ। ਓਧਰ ਜਦੋਂ ਇਸ ਕੁੱਟਮਾਰ ਦੀ ਵਾਇਰਲ ਹੋਈ ਵੀਡੀਓ ਸਬੰਧੀ ਭਵਾਨੀਗੜ੍ਹ ਪੁਲਸ ਨਾਲ ਸੰਪਰਕ ਕੀਤਾ ਗਿਆ ਤਾਂ ਪੁਲਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਵੀਡੀਓ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਪੁਲਸ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ...

ਫੋਟੋ - http://v.duta.us/MBo6BQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/bJTJFQAA

📲 Get Sangrur-barnala News on Whatsapp 💬