😧ਸਿੱਧੂ ਦੇ ਹੱਕ ਵਿਚ ਖੜ੍ਹੇ ਹੋਏ ਕੌਂਸਲਰ, 🗣ਮਜੀਠੀਆ 'ਤੇ ਲਾਏ ਸਾਜ਼ਿਸ਼ ਰਚਣ ਦੇ👊ਦੋਸ਼

  |   Punjabnews

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹਲਕੇ ਅੰਮ੍ਰਿਤਸਰ ਪੱਛਮ ਨਾਲ ਸਬੰਧਤ ਦਰਜਨ ਦੇ ਕਰੀਬ ਕੌਂਸਲਰ ਅੱਜ ਸਿੱਧੂ ਜੋੜੇ ਦੇ ਹੱਕ ਵਿੱਚ ਖੜ੍ਹੇ ਹੋ ਗਏ। ਕੌਂਸਲਰਾਂ ਨੇ ਕਿਹਾ ਕਿ ਰੇਲ ਹਾਦਸੇ ’ਤੇ ਸਿਆਸਤ ਖੇਡੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅੱਜ ਨਵਜੋਤ ਸਿੰਘ ਸਿੱਧੂ ਆਪਣੇ ਵਿਧਾਨ ਸਭਾ ਹਲਕੇ ਦੇ ਪਾਰਸ਼ਦਾਂ ਨੂੰ ਨਾਲ ਲੈ ਕੇ ਮੀਡੀਆ ਸਾਹਮਣੇ ਆਏ।

ਅੰਮ੍ਰਿਤਸਰ ਈਸਟ ਦੇ ਪਾਰਸ਼ਦਾਂ ਨੇ ਸਿੱਧੂ ਜੋੜੇ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਪਰਿਵਾਰ ਰੇਲ ਹਾਦਸੇ ਦੇ ਪੀੜਤਾਂ ਦੀ ਮਦਦ ਵਿਚ ਜੁਟਿਆ ਹੋਇਆ ਹੈ, ਪਰ ਵਿਰੋਧੀ ਸਿਆਸੀ ਰੋਟੀਆਂ ਸੇਕਣ ਲਈ ਇਲਜ਼ਾਮ ਲਗਾ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਨੇ ਸਾਜ਼ਿਸ਼ ਤਹਿਤ ਲਖਬੀਰ ਸਿੰਘ ਨਾਮੀ ਸ਼ਖ਼ਸ ਤੋਂ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਕਰਵਾਈ ਹੈ।

ਸਿੱਧੂ ਦੇ ਹਲਕੇ ਦੇ ਕੌਂਸਲਰਾਂ ਨੇ ਵੀਡੀਓ ਪੇਸ਼ ਕੀਤੀ, ਜਿਸ ਵਿੱਚ ਰੇਲ ਹਾਦਸੇ ਦਾ ਪੀੜਤ ਲਖਬੀਰ ਸਿੰਘ, ਜਿਸ ਨੂੰ ਬਿਕਰਮ ਮਜੀਠੀਆ ਆਪਣੇ ਨਾਲ ਮੋਹਕਮਪੁਰਾ ਥਾਣੇ ਲੈ ਕੇ ਗਏ ਸਨ, ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ। ਵੀਡੀਓ ਤੋਂ ਸਾਫ ਪਤਾ ਲੱਗਦਾ ਹੈ ਕਿ ਹਾਦਸੇ ਵਾਲੇ ਦਿਨ ਉਸ ਦੇ ਬਿਆਨ ਕੁਝ ਹੋਰ ਸਨ।

ਇਸ ਤੋਂ ਇਲਾਵਾ ਇੱਕ ਕੌਂਸਲਰ ਨੇ ਤਸਵੀਰਾਂ ਵੀ ਜਾਰੀ ਕੀਤੀਆਂ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਵੱਡੀ ਸਕਰੀਨ ਵਾਲੀਆਂ LED ਰੇਲਵੇ ਟਰੈਕ ਵਾਲੇ ਪਾਸੇ ਨਹੀਂ, ਬਲਕਿ ਸਟੇਜ ਦੇ ਪਿਛਲੇ ਪਾਸੇ ਲਾਈਆਂ ਗਈਆਂ ਸਨ। ਇਨ੍ਹਾਂ ਬਾਰੇ ਕਿਹਾ ਜਾ ਰਿਹਾ ਸੀ ਕਿ ਇਹ ਰੇਲ ਵਾਲੇ ਪਾਸੇ ਲਾਈਆਂ ਗਈਆਂ ਸਨ। ਕੌਂਸਲਰਾਂ ਨੇ ਇਲਜ਼ਾਮ ਲਾਇਆ ਕਿ ਲਖਬੀਰ ਸਿੰਘ ਕਿਸੇ ਦਬਾਅ ਹੇਠ ਆਇਆ ਹੋਇਆ ਹੈ। ਇਸ ਮੌਕੇ ਉਨ੍ਹਾਂ ਅਕਾਲੀ ਦਲ ਤੇ ਬੀਜੇਪੀ ਵੱਲੋਂ ਕੀਤੀ ਜਾ ਰਹੀ ਸਿਆਸਤ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ।

ਇਥੇ ਪਡ੍ਹੋ ਪੁਰੀ ਖਬਰ - http://v.duta.us/O_mXSgAA

📲 Get Punjab News on Whatsapp 💬