👉‘ਹਾਉਸਫੁਲ-4’ ਦੇ 🎬 ਸੈੱਟ 'ਤੇ ਛੇੜਛਾੜ, 👀ਕੇਸ ਦਰਜ✍

  |   Punjabnews

ਅਕਸ਼ੇ ਕੁਮਾਰ ਦੀ ਆਉਣ ਵਾਲੀ ਕਾਮੇਡੀ ਫ਼ਿਲਮ ਇੱਕ ਵਾਰ ਫੇਰ ਸੁਰਖੀਆਂ 'ਚ ਆ ਗਈ ਹੈ। ਪਹਿਲਾਂ ਇਹ ਫ਼ਿਲਮ ਸੀਨੀਅਰ ਐਕਟਰ ਨਾਨਾ ਪਾਟੇਕਰ ਤੇ ਸਾਜ਼ਿਦ ਖ਼ਾਨ ਕਰਕੇ ਸੁਰਖੀਆਂ 'ਚ ਰਹੀ। ਹੁਣ ਫਿਲਮ ਨਾਲ ਇੱਕ ਹੋਰ ਨਵਾਂ ਵਿਵਾਦ ਜੁੜ ਗਿਆ ਹੈ।

ਫ਼ਿਲਮ ਦੀ ਸ਼ੂਟਿੰਗ ਮੁੰਬਈ ਦੇ ਚਿੱਤਰਕੁੱਟ ਸਟੂਡੀਓ ‘ਚ ਚੱਲ ਰਹੀ ਹੈ ਜਿੱਥੇ ਕੁਝ ਲੋਕ ਜ਼ਬਰਦਸਤੀ ਸੈੱਟ ‘ਤੇ ਆ ਗਏ ਤੇ ਫ਼ਿਲਮ ਦੀ ਫੀਮੇਲ ਡਾਂਸਰ ਨਾਲ ਬਤਮੀਜ਼ੀ ਕਰਨ ਲੱਗ ਗਏ। ਜਦੋਂ ਇਹ ਸਭ ਹੋਇਆ ਸੈੱਟ ‘ਤੇ ਅਕਸ਼ੇ, ਬੌਬੀ, ਰਿਤੇਸ਼ ਜਿਹੇ ਸਟਾਰਸ ਮੌਜੂਦ ਸੀ। ਫ਼ਿਲਮ ਦੀਆਂ ਕਰੀਬ 100 ਫੀਮੇਲ ਡਾਂਸਰ ਨੇ ਇਸ ਦੀ ਸ਼ਿਕਾਇਤ ਅੰਬੋਲੀ ਪੁਲਿਸ ਸਟੇਸ਼ਨ ‘ਚ ਵੀ ਕੀਤੀ ਤੇ ਮੁਲਜ਼ਮਾਂ ਖਿਲਾਫ ਐਫਆਈਆਰ ਕਰਵਾ ਦਿੱਤੀ ਹੈ।

ਫੀਮੇਲ ਡਾਂਸਰ ਮੁਤਾਬਕ, ਕੁਝ ਲੋਕ ਫ਼ਿਲਮ ਦੇ ਸੈੱਟ ‘ਤੇ ਆਏ ਤੇ ਉੱਥੇ ਮੌਜੂਦ ਫੀਮੇਲ ਡਾਂਸਰ ਨਾਲ ਛੇੜਛਾੜ ਕਰਨ ਲੱਗੇ। ਡਾਂਸਰ ਨੇ ਮੁਲਜ਼ਮ ਦਾ ਨਾਂ ਪਵਨ ਸ਼ੈਟੀ ਦੱਸਿਆ ਹੈ। ਪੁਲਿਸ ਨੇ ਸ਼ਿਕਾਇਤ ਦਰਜ ਕਰ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਨਾ ਪਾਟੇਕਰ ਤੇ ਸਾਜਿਦ ਹੁਣ ‘ਹਾਉਸਫੁਲ-4’ ਦਾ ਹਿੱਸਾ ਨਹੀਂ ਹਨ ਤੇ ਫ਼ਿਲਮ ਦਾ ਅੱਧ ਤੋਂ ਵੱਧ ਸ਼ੂਟ ਹੋ ਚੁੱਕਾ ਹੈ।

ਇਥੇ ਪਡ੍ਹੋ ਪੁਰੀ ਖਬਰ - http://v.duta.us/L10MfgAA

📲 Get Punjab News on Whatsapp 💬