[chandigarh] - ਏਲਾਂਤੇ ਮਾਲ ’ਚ ਸ਼ਾਪਿੰਗ ਕਰਨ ਆਈ ਲਡ਼ਕੀ ਨਾਲ ਛੇਡ਼ਛਾਡ਼ ਦੇ 3 ਦੋੋਸ਼ੀ ਕਾਬੂ

  |   Chandigarhnews

ਚੰਡੀਗਡ਼੍ਹ, (ਸੰਦੀਪ)- ਏਲਾਂਤੇ ਮਾਲ ’ਚ ਸ਼ਾਪਿੰਗ ਕਰਨ ਆਈ ਲਡ਼ਕੀ ਨੂੰ ਰਸਤੇ ’ਚ ਰੋਕ ਕੇ ਉਸ ਨਾਲ ਛੇਡ਼ਛਾਡ਼ ਕਰਨ ਦੇ ਮਾਮਲੇ ’ਚ ਇੰਡਸਟ੍ਰੀਅਲ ਥਾਣਾ ਪੁਲਸ ਨੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਪੰਚਕੂਲਾ ਨਿਵਾਸੀ ਅਸ਼ਵਨੀ ਕੁਮਾਰ, ਯਮਨਾ ਨਗਰ ਦੇ ਰਹਿਣ ਵਾਲੇ ਅੰਕਿਤ ਤੇ ਸਾਹਿਤ ਵਜੋਂ ਹੋਈ ਹੈ। ਪੁਲਸ ਨੇ ਉਹ ਇਨੋਵਾ ਕਾਰ ਵੀ ਬਰਾਮਦ ਕਰਕੇ ਕਬਜ਼ੇ ’ਚ ਲੈ ਲਈ ਹੈ, ਜਿਸ ’ਚ ਉਹ ਸਵਾਰ ਸਨ। ਪੁਲਸ ਨੇ ਮੁਲਜ਼ਮਾਂ ਦੀ ਕਾਰ ਦੇ ਨੰਬਰ ਦੇ ਆਧਾਰ ’ਤੇ ਜਾਂਚ ਕਰਦੇ ਹੋਏ ਉਨ੍ਹਾਂ ਨੂੰ ਕਾਬੂ ਕੀਤਾ ਹੈ। ਜ਼ੀਰਕਪੁਰ ਨਿਵਾਸੀ ਲਡ਼ਕੀ ਮੰਗਲਵਾਰ ਨੂੰ ਏਲਾਂਤੇ ਮਾਲ ਆਈ ਸੀ। ਰਾਤ 9 ਵਜੇ ਉਹ ਜਿਉਂ ਹੀ ਪਾਰਕਿੰਗ ’ਚ ਆਪਣੀ ਕਾਰ ਲੈ ਕੇ ਬਾਹਰ ਨਿਕਲਣ ਲੱਗੀ ਤਾਂ ਉਸ ਦੀ ਕਾਰ ਅੱਗੇ ਇਕ ਹੋਰ ਕਾਰ ਸੀ। ਲਡ਼ਕੀ ਦੇ ਵਾਰ-ਵਾਰ ਹਾਰਨ ਮਾਰਨ ’ਤੇ ਵੀ ਚਾਲਕ ਨੇ ਕਾਰ ਨਹੀਂ ਹਟਾਈ। ਇਸ ’ਤੇ ਲਡ਼ਕੀ ਨੇ ਸਕਿਓਰਿਟੀ ਗਾਰਡ ਨੂੰ ਸ਼ਿਕਾਇਤ ਕੀਤੀ। ਇਸ ਦੌਰਾਨ ਉਸ ਕਾਰ ’ਚ ਸਵਾਰ 3 ਨੌਜਵਾਨਾਂ ਨਾਲ ਲਡ਼ਕੀ ਦੀ ਬਹਿਸ ਹੋ ਗਈ। ਇਸ ਤੋਂ ਬਾਅਦ ਨੌਜਵਾਨਾਂ ਨੇ ਕਾਰ ਨੂੰ ਹਟਾ ਲਿਆ। ਲਡ਼ਕੀ ਉੱਥੋਂ ਆਪਣੀ ਕਾਰ ਲੈ ਕੇ ਪਾਰਕਿੰਗ ਤੋਂ ਬਾਹਰ ਨਿਕਲ ਆਈ ਪਰ ਜਿਵੇਂ ਹੀ ਉਹ ਸਡ਼ਕ ’ਤੇ ਪਹੁੰਚੀ ਤਾਂ ਉਨ੍ਹਾਂ ਨੌਜਵਾਨਾਂ ਨੇ ਉਸ ਦੀ ਕਾਰ ਦੇ ਅੱਗੇ ਆਪਣੀ ਕਾਰ ਲਾ ਕੇ ਉਸ ਨਾਲ ਛੇਡ਼ਛਾਡ਼ ਕੀਤੀ।

ਫੋਟੋ - http://v.duta.us/TShO9QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/OCybhAAA

📲 Get Chandigarh News on Whatsapp 💬