[hoshiarpur] - ਧੋਖੇ ਦੇ ਸ਼ਿਕਾਰ ਨੌਜਵਾਨਾਂ ਨੇ ਕੀਤਾ ਥਾਣੇ ਬਾਹਰ ਮੁਜ਼ਾਹਰਾ

  |   Hoshiarpurnews

ਹੁਸ਼ਿਆਰਪੁਰ, (ਅਮਰਿੰਦਰ)- ਸ਼ਹਿਰ ਦੇ ਘੰਟਾਘਰ ਚੌਕ ਨਾਲ ਲੱਗਦੇ ਜਲੰਧਰ ਰੋਡ ’ਤੇ ਸਥਿਤ ਇਕ ਕੰਪਲੈਕਸ ’ਚ ਟ੍ਰੈਵਲ ਏਜੰਸੀ ਦੁਆਰਾ ਧੋਖੇ ਦੇ ਸ਼ਿਕਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚੋਂ ਪਹੁੰਚੇ ਨੌਜਵਾਨਾਂ ਨੇ ਅੱਜ ਥਾਣਾ ਸਿਟੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਨੌਜਵਾਨਾਂ ਨੇ ਦੋਸ਼ ਲਾਇਆ ਕਿ ਦੋਸ਼ੀ ਨਾ ਸਿਰਫ਼ ਫ਼ਰਾਰ ਚੱਲ ਰਿਹਾ ਹੈ ਬਲਕਿ ਏਜੰਸੀ ਬੰਦ ਕਰ ਕੇ ਆਪਣਾ ਮੋਬਾਇਲ ਸਵਿੱਚ ਆਫ਼ ਕਰ ਦਿੱਤਾ ਹੈ। ਨੌਜਵਾਨਾਂ ਦੇ ਵਧਦੇ ਗੁੱਸੇ ਨੂੰ ਦੇਖ ਥਾਣਾ ਸਿਟੀ ਪੁਲਸ ਨੇ ਰਾਤ ਦੋਸ਼ੀ ਏਜੰਟ ਖਿਲਾਫ਼ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਜਾਰਡਨ ਤੇ ਜਾਰਜੀਆ ਦੇ ਨਾਂ ’ਤੇ ਲੱਖਾਂ ਰੁਪਏ ਠੱਗਣ ਦਾ ਦੋਸ਼

ਮਹਾਰਾਜਾ ਕੰਪਲੈਕਸ ਤੇ ਥਾਣਾ ਸਿਟੀ ਦੇ ਨਜ਼ਦੀਕ ਦੇਰ ਸ਼ਾਮ ਭਾਰੀ ਸੰਖਿਆ ’ਚ ਪਹੁੰੰਚੇ ਧੋਖੇ ਦਾ ਸ਼ਿਕਾਰ ਨੌਜਵਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਦੱਸਿਆ ਕਿ ਉਕਤ ਟਰੈਵਲ ਏਜੰਟ ਜਾਰਡਨ ਤੇ ਜਾਰਜੀਆ ਭੇਜਣ ਦੇ ਨਾਂ ’ਤੇ ਸੈਂਕਡ਼ੇ ਦੀ ਗਿਣਤੀ ’ਚ ਲੋਕਾਂ ਤੋਂ ਭਾਰੀ ਰਕਮ ਠੱਗਣ ਬਾਅਦ ਫ਼ਰਾਰ ਹੋ ਗਿਆ ਹੈ। ਪੀਡ਼ਤ ਨੌਜਵਾਨਾਂ ’ਚ ਜਹੂਡ਼ਾ ਪਿੰਡ ਦੇ ਅਵਤਾਰ ਸਿੰਘ, ਮੋਨੀ, ਅਮਨਦੀਪ ਸਿੰਘ, ਮੋਰਾਂਵਾਲੀ ਪਿੰਡ ਦੇ ਮਲਕੀਤ ਸਿੰਘ, ਚਣਕੋਈ ਪਿੰਡ ਦੇ ਸਰਵਣ ਰਾਮ, ਦਸੂਹਾ ਦੇ ਸਾਹਿਬ ਸਿੰਘ, ਤਰਖਾਣ ਮਜਾਰਾ ਦੇ ਬਲਜੀਤ ਸਿੰਘ, ਪਠਲਾਵਾ ਦੇ ਜੁਝਾਰ ਸਿੰਘ, ਉਡ਼ਾਪਡ਼ ਦੇ ਮਲਕੀਤ ਸਿੰਘ, ਗਡ਼੍ਹੀ ਕਾਨੂੰਨਗੋ ਦੇ ਕੁਲਵੰਤ ਸਿੰਘ ਆਦਿ ਨੌਜਵਾਨਾਂ ਨੇ ਦੱਸਿਆ ਕਿ ਇਸ ਏਜੰਸੀ ਦਾ ਜਾਰਡਨ ਤੇ ਜਾਰਜੀਆ ’ਚ ਵਧੀਆਂ ਨੌਕਰੀ ਦਿਵਾਉਣ ਦਾ ਇਸ਼ਤਿਹਾਰ ਦੇਖਿਆ ਸੀ। ਏਜੰਸੀ ਨੇ ਸਾਡੇ ਤੋਂ ਪਾਸਪੋਰਟ ਤੇ ਪੈਸੇ ਲੈਣ ਉਪਰੰਤ ਕਿਹਾ ਕਿ 20 ਤੋਂ 22 ਅਕਤੂਬਰ ’ਚ ਤੁਸੀਂ ਲੋਕ ਟਿਕਟਾਂ ਤੇ ਵੀਜ਼ਾ ਲੈ ਜਾਇਓ। ਇਸੇ ’ਚ ਪਤਾ ਲੱਗਿਆ ਕਿ ਏਜੰਸੀ ਦੇ ਦਫਤਰ ’ਚ ਤਾਲਾ ਲੱਗਿਆ ਹੈ ਤੇ ਏਜੰਟ ਲਾਪਤਾ ਚੱਲ ਰਿਹਾ ਹੈ। ਅੱਜ ਅਸੀਂ ਲੋਕ ਪਹੁੰਚੇ ਤਾਂ ਦੇਖਿਆ ਦਫ਼ਤਰ ਨੂੰ ਤਾਲਾ ਲੱਗਾ ਸੀ।...

ਫੋਟੋ - http://v.duta.us/2S4VBwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/wwlifQAA

📲 Get Hoshiarpur News on Whatsapp 💬