[hoshiarpur] - ਨਾਜਾਇਜ਼ ਸ਼ਰਾਬ ਕੇਸ ’ਚ ਦੋਸ਼ੀਆਂ ਨੂੰ ਮਿਲੀ ਕੈਦ

  |   Hoshiarpurnews

ਹੁਸ਼ਿਆਰਪੁਰ, (ਅਮਰਿੰਦਰ)- 6 ਜੁਲਾਈ 2013 ਨੂੰ 100 ਲਿਟਰ ਨਾਜਾÎੲਿਜ਼ ਸ਼ਰਾਬ ਸਮੇਤ ਚੱਬੇਵਾਲ ਪੁਲਸ ਦੇ ਹੱਥ ਚਡ਼੍ਹੇ ਪਿਤਾ ਵਿਜੇ ਕੁਮਾਰ ਤੇ ਪੁੱਤਰ ਵਿਨੋਦ ਕੁਮਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਅੱਜ ਸਿਵਲ ਜੱਜ ਜੂਨੀਅਰ ਡਵੀਜ਼ਨ ਪ੍ਰਭਜੋਤ ਕੌਰ ਦੀ ਅਦਾਲਤ ਨੇ 1-1 ਸਾਲ ਦੀ ਕੈਦ ਤੇ 5-5 ਹਜ਼ਾਰ ਨਕਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਨਕਦ ਜੁਰਮਾਨਾ ਅਦਾ ਨਾ ਕਰਨ ’ਤੇ ਦੋਸ਼ੀਆਂ ਨੂੰ 15-15 ਦਿਨ ਦੀ ਸਜ਼ਾ ਕੱਟਣੀ ਹੋਵੇਗੀ।

ਵਰਣਨਯੋਗ ਹੈ ਕਿ ਚੱਬੇਵਾਲ ਪੁਲਸ ਥਾਣਾ ’ਚ ਤਾੲਿਨਾਤ ਤਤਕਾਲੀਨ ਏ.ਐੱਸ.ਆਈ. ਕੁਲਵਿੰਦਰ ਸਿੰਘ ਨੇ ਨਾਕੇਬੰਦੀ ਦੌਰਾਨ 6 ਜੁਲਾਈ 2013 ਨੂੰ ਦੋਸ਼ੀ ਪਿਤਾ-ਪੁੱਤਰ ਪਾਸੋਂ 100 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਆਬਕਾਰੀ ਐਕਟ ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਫੋਟੋ - http://v.duta.us/xOfhXwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/z24nagAA

📲 Get Hoshiarpur News on Whatsapp 💬