[jalandhar] - ਡੀ. ਸੀ. ਕੰਪਲੈਕਸ ਦੀ ਸੁਰੱਖਿਆ ਰਾਮ ਭਰੋਸੇ

  |   Jalandharnews

ਜਲੰਧਰ, (ਕਮਲੇਸ਼)– ਡੀ. ਸੀ. ਕੰਪਲੈਕਸ ’ਚ ਸਥਿਤ ਵੇਰਕਾ ਬੂਥ ਤੋਂ ਚੋਰ ਸਾਮਾਨ ਅਤੇ ਨਕਦੀ ਉਡਾ ਕੇ ਲੈ ਗਏ। ਬੂਥ ਮਾਲਕ ਮਨੋਹਰ ਲਾਲ ਗੁਪਤਾ ਨੇ ਦੱਸਿਆ ਕਿ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਅੱਜ ਆਪਣੇ ਬੂਥ ’ਤੇ ਆਇਆ ਤਾਂ ਉਸ ਨੇ ਵੇਖਿਆ ਕਿ ਬੂਥ ਦੇ ਤਾਲੇ ਟੁੱਟੇ ਹੋਏ ਹਨ ਅਤੇ ਬੂਥ ਦੇ ਅੰਦਰੋਂ ਐੱਲ. ਸੀ. ਡੀ., ਐਪਲ ਮੋਬਾਇਲ ਅਤੇ ਗੱਲੇ ਵਿਚ ਰੱਖੀ 5 ਹਜ਼ਾਰ ਰੁਪਏ ਦੀ ਨਕਦੀ ਗਾਇਬ ਹੈ।

ਬਾਰਾਂਦਰੀ ਪੁਲਸ ਨੂੰ ਮਾਮਲੇ ਦੀ ਦਿੱਤੀ ਗਈ ਹੈ ਸੂਚਨਾ

ਏ. ਐੱਸ. ਆਈ. ਦੇਵੀ ਚੰਦ ਨੇ ਦੱਸਿਆ ਕਿ ਬੂਥ ਮਾਲਕ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਸ ਜਾਂਚ ਕਰ ਰਹੀ ਹੈ। ਇਸੇ ਕੰਪਲੈਕਸ ’ਚ ਪੁਲਸ ਕਮਿਸ਼ਨਰ ਦਾ ਦਫਤਰ ਵੀ ਹੈ ਪਰ ਫਿਰ ਵੀ ਸੁਰੱਖਿਆ ਵਿਚ ਢਿੱਲ ਵਰਤੀ ਜਾਂਦੀ ਹੈ ਅਤੇ ਸੁਰੱਖਿਆ ਦੇ ਨਾਂ ’ਤੇ 2 ਸੁਰੱਖਿਆ ਗਾਰਡ ਰੱਖੇ ਹਨ।...

ਫੋਟੋ - http://v.duta.us/IySRygAA

ਇਥੇ ਪਡ੍ਹੋ ਪੁਰੀ ਖਬਰ — - http://v.duta.us/giYikAAA

📲 Get Jalandhar News on Whatsapp 💬