[jalandhar] - ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਦੇ ਮੈਂਬਰਾਂ ਨੇ ਕੀਤਾ ਧਰਨਾ ਪ੍ਰਦਰਸ਼ਨ

  |   Jalandharnews

ਜਲੰਧਰ, (ਜ. ਬ.)- ਪ੍ਰਾਈਵੇਟ ਕਾਲਜ ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ (ਪੰਜਾਬ) ਤਹਿਤ ਆਉਂਦੇ ਹੰਸ ਰਾਜ ਮਹਿਲਾ ਵਿਦਿਆਲਿਆ ਦੇ ਨਾਨ ਟੀਚਿੰਗ ਸਟਾਫ ਮੈਂਬਰਾਂ ਨੇ ਆਪਣੀਅਾਂ ਮੰਗਾਂ ਦੇ ਸਮਰਥਨ ’ਚ ਪੰਜਾਬ ਸਰਕਾਰ ਦੀਅਾਂ ਕਰਮਚਾਰੀ ਵਿਰੋਧੀ ਨੀਤੀਅਾਂ ਵਿਰੁੱਧ ਧਰਨਾ ਦਿੱਤਾ ਤੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।

ਐੱਚ. ਐੱਮ. ਵੀ. ਯੂਨਿਟ ਦੇ ਮੈਂਬਰ ਲਖਵਿੰਦਰ ਸਿੰਘ ਤੇ ਸਕੱਤਰ ਰਵੀ ਮੈਣੀ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਯੂਨੀਅਨ ਦੀਅਾਂ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਦੇਖਿਅਾਂ ਕਰ ਕੇ ਉਨ੍ਹਾਂ ਨਾਲ ਖਿਲਵਾੜ ਕਰ ਰਹੀ ਹੈ, ਜਿਸ ਨਾਲ ਯੂਨੀਅਨ ਮੈਂਬਰਾਂ ’ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਸਰਕਾਰ ਦੀਅਾਂ ਕਰਮਚਾਰੀਅਾਂ ਵਿਰੋਧੀ ਨੀਤੀਅਾਂ ਬਰਦਾਸ਼ਤ ਨਹੀਂ ਕਰੇਗੀ।

ਸ਼੍ਰੀ ਮੈਣੀ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ 1-12-2011 ਤੋਂ ਸੋਧਿਆ ਗਰੇਡ ਪੇਅ ਲਾਗੂ ਕਰੇ, ਵਧੇ ਹੋਏ ਹਾਊਸ ਰੈਂਟ ਤੇ ਮੈਡੀਕਲ ਭੱਤੇ ਸਬੰਧੀ ਨੋਟੀਫਿਕੇਸ਼ਨ ਜਾਰੀ ਕਰੇ, ਮਹਿੰਗਾਈ ਭੱਤੇ ਦੀ ਬਕਾਇਆ ਰਾਸ਼ੀ ਜਾਰੀ ਕਰੇ, ਨਾਨ ਟੀਚਿੰਗ ਸਟਾਫ ਦੀ ਭਰਤੀ ’ਤੇ ਲੱਗੀ ਰੋਕ ਨੂੰ ਹਟਾਏ ਤੇ ਪੈਨਸ਼ਨ ਗ੍ਰੈਚੂਟੀ ਤੁਰੰਤ ਲਾਗੂ ਕਰੇ।...

ਫੋਟੋ - http://v.duta.us/yFAo5QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/uil6jAAA

📲 Get Jalandhar News on Whatsapp 💬