[jalandhar] - 26 ਨੂੰ ਸਰਕਾਰੀ ਛੁੱਟੀ ਵਾਲੇ ਜਾਅਲੀ ਵਟਸਐਪ ਮੈਸੇਜ ਦੀ ਸਾਰਾ ਦਿਨ ਚਲਦੀ ਰਹੀ ਚਰਚਾ

  |   Jalandharnews

ਜਲੰਧਰ, (ਅਮਿਤ)- ਪਿਛਲੇ 2-3 ਦਿਨਾਂ ਤੋਂ ਜਲੰਧਰ ਵਿਚ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਟੋਰ ਰਹੇ ਇਕ ਮੈਸੇਜ ਨਾਲ ਪੂਰੇ ਜ਼ਿਲਾ ਪ੍ਰਸ਼ਾਸਨ ਦੀ ਨੀਂਦ ਹਰਾਮ ਹੋ ਗਈ ਹੈ। ਡੀ. ਸੀ. ਦਫਤਰ ਵਿਚ ਵੀਰਵਾਰ ਨੂੰ ਸਵੇਰ ਤੋਂ ਲੈਕੇ ਸ਼ਾਮ ਤਕ ਲਗਭਗ ਹਰ ਅਧਿਕਾਰੀ ਤੇ ਕਰਮਚਾਰੀ ਦੇ ਫੋਨ ਦੀ ਘੰਟੀ ਵੱਜਦੀ ਰਹੀ। ਇੰਝ ਲੱਗ ਰਿਹਾ ਸੀ ਕਿ 26 ਅਕਤੂਬਰ ਨੂੰ ਸਰਕਾਰੀ ਛੁੱਟੀ ਦੀ ਜਾਣਕਾਰੀ ਲੈਣ ਵਾਲਿਆਂ ਦੀ ਕੋਈ ਹੜ੍ਹ ਜਿਹਾ ਡੀ. ਸੀ. ਦਫਤਰ ਵਿਚ ਆ ਗਿਆ ਹੈ। ਜਾਣਕਾਰੀ ਮੰਗਣ ਵਾਲਿਆਂ ਵਿਚ ਜ਼ਿਆਦਾ ਗਿਣਤੀ ਉਨ੍ਹਾਂ ਲੋਕਾਂ ਦੀ ਸੀ ਜੋ ਆਪਣੇ-ਆਪਣੇ ਬੱਚਿਆਂ ਦੇ ਸਕੂਲ ਵਿਚ ਛੁੱਟੀ ਦੀ ਖਬਰ ਦੀ ਪੁਸ਼ਟੀ ਕਰਨਾ ਚਾਹੁੰਦੇ ਸਨ। ਡੀ. ਸੀ. ਦਫਤਰ ਵਿਚ ਕੰਮ ਕਰਨ ਵਾਲੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਸੋਸ਼ਲ ਮੀਡੀਆ ਕਾਰਨ ਉਨ੍ਹਾਂ ਨੂੰ ਸਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਕਿਉਂਕਿ ਕਿਸੇ ਵਿਅਕਤੀ ਨੇ ਗਲਤ ਮੈਸੇਜ ਵਾਇਰਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪਿਛਲੇ 2-3 ਦਿਨਾਂ ਤੋਂ ਵਟਸਐਪ ਅਤੇ ਸੋਸ਼ਲ ਮੀਡੀਆ ’ਤੇ ਇਕ ਮੈਸੇਜ ਵਾਇਰਲ ਹੋ ਰਿਹਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਪੂਰੇ ਸੂਬੇ ਵਿਚ 26 ਅਕਤੂਬਰ ਨੂੰ ਸਰਕਾਰ ਵਲੋਂ ਛੁੱਟੀ ਐਲਾਨ ਕੀਤੀ ਗਈ ਹੈ। ਇਸ ਮੈਸੇਜ ਨਾਲ ਸੂਬੇ ਦੇ ਚੀਫ ਸੈਕਟਰੀ ਵਲੋਂ ਹਸਤਾਖਰ ਕੀਤੇ ਹੋਈ ਇਕ ਚਿੱਠੀ ਭੇਜੀ ਜਾ ਰਹੀ ਹੈ ਜਿਸ ਨਾਲ ਹਰ ਕਿਸੇ ਨੂੰ ਪਹਿਲੀ ਨਜ਼ਰੇ ਦੇਖਣ ’ਤੇ ਲੱਗਦਾ ਹੈ ਕਿ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਿੱਖਿਆ ਸੰਸਥਾਵਾਂ ਵਿਚ ਵੀ ਛੁੱਟੀ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਕਿ ਅਸਲੀਅਤ ਇਸ ਤੋਂ ਉਲਟ ਹੈ ਕਿਉਂਕਿ ਸਰਕਾਰ ਨੇ ਸਿਰਫ ਅੰਮ੍ਰਿਤਸਰ ਜ਼ਿਲੇ ਵਿਚ ਹੀ ਛੁੱਟੀ ਦਾ ਐਲਾਨ ਕੀਤਾ ਹੈ। ਬਾਕੀ ਥਾਵਾਂ ’ਤੇ ਆਮ ਦਿਨਾਂ ਵਾਂਗ ਕੰਮਕਾਜ ਜਾਰੀ ਰਹੇਗਾ। ਕਿਸੇ ਵੀ ਵਿਦਿਅਕ ਅਦਾਰੇ ਵਿਚ ਵੀ ਛੁੱਟੀ ਨਹੀਂ ਕੀਤੀ ਗਈ।...

ਫੋਟੋ - http://v.duta.us/5lBmZwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/BcztkwAA

📲 Get Jalandhar News on Whatsapp 💬