[kapurthala-phagwara] - ਘਰ ਨੂੰ ਅੱਗ ਲਾਉਣ ਦੇ ਮਾਮਲੇ ’ਚ ਲੋਡ਼ੀਂਦਾ ਵਿਅਕਤੀ ਕਾਬੂ

  |   Kapurthala-Phagwaranews

ਢਿਲਵਾਂ, (ਜਗਜੀਤ)- ਪੁਲਸ ਨੇ ਘਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ਚ ਨਾਮਜ਼ਦ ਮੁਲਜ਼ਮ ਨੂੰ ਕਾਬੂ ਕਰਨ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਦਿੰਦਿਅਾਂ ਥਾਣਾ ਮੁਖੀ ਭੂਸ਼ਣ ਸੇਖਡ਼ੀ ਨੇ ਦੱਸਿਆ ਕਿ ਢਿਲਵਾਂ ਪੁਲਸ ਦੇ ਏ. ਐੱਸ. ਆਈ. ਗੁਰਜਸਵੰਤ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਚੱਕੋ ਕੀ ਵਿਖੇ ਨਾਕਾ ਲਾਇਆ ਹੋਇਆ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਕ ਕਥਿਤ ਦੋਸ਼ੀ ਪ੍ਰਿੰਸ ਮਿਰਜ਼ਾਪੁਰ ਮੋਡ਼ ’ਤੇ ਖਡ਼੍ਹਾ ਹੈ। ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਪ੍ਰਿੰਸ ਪੁੱਤਰ ਰਾਜ ਕੁਮਾਰ ਵਾਸੀ ਰਾਏਪੁਰ ਅਰਾਈਆਂ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਮਿਤੀ 5 ਸਤੰਬਰ 2018 ਨੂੰ ਪੂਜਾ ਰਾਣੀ ਪਤਨੀ ਅਨਵਰ ਵਾਸੀ ਰਾਏਪੁਰ ਅਰਾਈਆਂ ਥਾਣਾ ਢਿਲਵਾਂ ਨੇ ਬਿਆਨ ਦਰਜ ਕਰਵਾਇਆ ਸੀ ਕਿ ਮਿਤੀ 3 ਅਤੇ 4 ਸਤੰਬਰ ਦੀ ਦਰਮਿਆਨੀ ਰਾਤ ਨੂੰ ਪ੍ਰਿੰਸ ਨੇ ਕਥਿਤ ਤੌਰ ’ਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਉਸਦੇ ਕੱਪਡ਼ੇ ਪਾਡ਼ ਦਿੱਤੇ। ਪੂਜਾ ਰਾਣੀ ਨੇ ਆਪਣੇ ਬਿਆਨ ਵਿਚ ਇਹ ਵੀ ਕਿਹਾ ਕਿ ਪ੍ਰਿੰਸ ਨੇ ਕਥਿੱਤ ਤੌਰ ’ਤੇ ਉਨ੍ਹਾਂ ਦੇ ਘਰ ਦੇ ਗੇਟ ਅਤੇ ਫਾਈਬਰ ਨੂੰ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ, ਜੋ ਰੌਲਾ ਪਾਉਣ ’ਤੇ ਘਰ ਵਿਚ ਸੌਂ ਰਹੇ ਸਹੁਰਾ ਪਰਿਵਾਰ ਦੇ ਮੈਂਬਰਾਂ ਅਤੇ ਲੋਕਾਂ ਨੇ ਬੁਝਾਈ। ਥਾਣਾ ਮੁਖੀ ਨੇ ਦੱਸਿਆ ਕਿ ਪੂਜਾ ਰਾਣੀ ਦੇ ਬਿਆਨ ਮੁਤਾਬਕ ਅੱਗ ਨਾਲ ਘਰ ਦੀ ਛੱਤ ਅਤੇ ਬਾਲਿਆਂ ਨੂੰ ਨੁਕਸਾਨ ਹੋਇਆ। ਪੂਜਾ ਰਾਣੀ ਦੇ ਬਿਆਨਾਂ ਦੇ ਆਧਾਰ ’ਤੇ ਕਥਿੱਤ ਮੁਲਜ਼ਮ ਪ੍ਰਿੰਸ ਖਿਲਾਫ ਥਾਣਾ ਢਿਲਵਾਂ ਵਿਚ ਆਈ. ਪੀ. ਸੀ. ਦੀ ਧਾਰਾ 323, 354, 436, 427 ਤਹਿਤ ਮੁਕੱਦਮਾ ਨੰ. 59 ਮਿਤੀ 5 ਸਤੰਬਰ 2018 ਦਰਜ ਹੈ।

ਫੋਟੋ - http://v.duta.us/xPhEPwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/OCYmawAA

📲 Get Kapurthala-Phagwara News on Whatsapp 💬