[kapurthala-phagwara] - ਮਜ਼ਦੂਰਾਂ ਨੇ ਲਾਇਆ ਐੱਸ. ਡੀ. ਐੱਸ. ਦਫਤਰ ਵਿਖੇ ਧਰਨਾ

  |   Kapurthala-Phagwaranews

ਸੁਲਤਾਨਪੁਰ ਲੋਧੀ, (ਜੋਸ਼ੀ/ਧੀਰ/ਅਸ਼ਵਨੀ)- ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ’ਚ ਮਜ਼ਦੂਰਾਂ ਵੱਲੋਂ ਵੱਡੀ ਗਿਣਤੀ ’ਚ ਇੱਕਠੇ ਹੋ ਕੇ ਬਿਜਲੀ ਬਿਲਾਂ ਦੀ ਦਿੱਤੀ ਗਈ ਸਹੂਲਤ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਸ਼ਰਤਾਂ ਲਗਾ ਕੇ ਵਾਪਸ ਲੈਣ ਦੇ ਰੋਸ ਵਜੋਂ ਅੱਜ ਆਪਣੀਆਂ ਮੰਗਾਂ ਸਬੰਧੀ ਐੱਸ. ਡੀ. ਐੱਮ. ਦਫਤਰ ਵਿਖੇ ਪਹੁੰਚ ਕੇ ਧਰਨਾ ਤੇ ਰੋਸ ਮੁਜ਼ਾਹਰਾ ਕੀਤਾ।

ਸੰਬੋਧਨ ਕਰਦੇ ਹੋਏ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਬਲਵਿੰਦਰ ਸਿੰਘ ਭੁੱਲਰ ਤੇ ਜ਼ਿਲਾ ਜਨਰਲ ਸਕੱਤਰ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਕਿਹਾ ਕਿ ਪੇਂਡੂ ਮਜ਼ਦੂਰ ਯੂਨੀਅਨ ਸੰਘਰਸ਼ ਸਦਕਾ ਐੱਸ. ਸੀ./ਬੀ. ਸੀ. ਪਰਿਵਾਰਾਂ ਨੂੰ 400 ਯੂਨਿਟ ਬਿਜਲੀ ਬਿਲਾਂ ਦੀ ਮੁਆਫੀ ਦਿੱਤੀ ਗਈ ਸੀ, ਜਿਸ ’ਚ ਲੋਕਾਂ ਦੇ ਘਰਾਂ ’ਚ ਹਨ੍ਹੇਰਾ ਕਰਨ ਲਈ ਤਿਆਰ ਸਰਕਾਰ ਵੱਲੋਂ ਲਗਾਤਾਰ ਗਰੀਬ ਲੋਕਾਂ ਨੂੰ ਬਿਜਲੀ ਦੇ ਬਿੱਲ ਹਜ਼ਾਰਾਂ ਰੁਪਿਆਂ ’ਚ ਭੇਜੇ ਜਾ ਰਹੇ ਹਨ, ਜਿਸਨੂੰ ਦੇਣਾ ਉਨ੍ਹਾਂ ਦੇ ਵਸ ਦੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਨਾਦਰਸ਼ਾਹੀ ਫੁਰਮਾਣ ਨੂੰ ਵਾਪਸ ਕਰਵਾਉਣ ਲਈ ਅੱਜ ਪੂਰੇ ਪੰਜਾਬ ’ਚ ਇਸ ਸਰਕਾਰ ਦੇ ਖਿਲਾਫ ਜਥੇਬੰਦ ਹੋ ਕੇ ਇਹ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ।...

ਫੋਟੋ - http://v.duta.us/RYUHTgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Lf24vAAA

📲 Get Kapurthala-Phagwara News on Whatsapp 💬