[kapurthala-phagwara] - ਰੇਲਵੇ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 12 ਲੱਖ ਰੁਪਏ

  |   Kapurthala-Phagwaranews

ਕਪੂਰਥਲਾ, (ਭੂਸ਼ਣ)- ਰੇਲਵੇ ’ਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਦੀ ਰਕਮ ਠੱਗਣ ਦੇ ਇਲਜ਼ਾਮ ’ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।

ਜਾਣਕਾਰੀ ਅਨੁਸਾਰ ਰੇਸ਼ਮ ਸਿੰਘ ਪੁੱਤਰ ਜਗਤ ਸਿੰਘ ਵਾਸੀ ਪਿੰਡ ਪੁਰਾਣਾ ਠੱਟਾ ਸੁਲਤਾਨਪੁਰ ਲੋਧੀ ਕਪੂਰਥਲਾ ਨੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਇਸ ਦੌਰਾਨ ਉਸ ਦੇ ਸੰਪਰਕ ’ਚ ਸੋਨੂ ਵਾਲੀਆ ਉਰਫ ਹਰਪ੍ਰੀਤ ਸਿੰਘ ਪੁੱਤਰ ਧਰਮ ਸਿੰਘ ਵਾਲੀਆ ਵਾਸੀ ਮਾਨ ਨਗਰ ਮੁਹੱਲਾ ਡੇਰਾ ਬਾਬਾ ਨਾਨਕ ਰੋਡ ਗੁਰਦਾਸਪੁਰ ਦੇ ਨਾਲ ਹੋਇਆ। ਉਕਤ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਉਹ ਬੇਰੋਜ਼ਗਾਰ ਨੌਜਵਾਨਾਂ ਨੂੰ ਬੈਂਕਾਂ ਤੋਂ ਕਰਜ਼ਾ ਦਿਵਾਉਣ ਦਾ ਕੰਮ ਕਰਦਾ ਹੈ, ਜੇਕਰ ਉਸਨੂੰ ਕਦੇ ਲੋਡ਼ ਹੋਵੇ ਉਹ ਉਸਨੂੰ ਕਰਜ਼ਾ ਦਿਵਾ ਸਕਦਾ ਹੈ। ਮੁਲਜ਼ਮ ਨੇ ਉਸਨੂੰ ਦੱਸਿਆ ਕਿ ਉਸ ਦਾ ਪਿਤਾ ਧਰਮ ਸਿੰਘ ਰੇਲਵੇ ਵਿਭਾਗ ਤੋਂ ਰਿਟਾਇਰ ਹੋਇਆ ਹੈ ਅਤੇ ਉਸ ਦੇ ਹੋਰ ਵੀ ਰਿਸ਼ਤੇਦਾਰ ਰੇਲਵੇ ਵਿਭਾਗ ਵਿਚ ਕੰਮ ਕਰਦੇ ਹਨ, ਉਕਤ ਮੁਲਜ਼ਮ ਨੇ ਇਹ ਵੀ ਦੱਸਿਆ ਕਿ ਉਸ ਦੇ ਰੇਲਵੇ ਵਿਭਾਗ ਵਿਚ ਕਾਫ਼ੀ ਵਧੀਆ ਸੰਪਰਕ ਹਨ, ਜੇਕਰ ਕਿਸੇ ਨੇ ਰੇਲਵੇ ਵਿਭਾਗ ’ਚ ਨੌਕਰੀ ਕਰਨੀ ਹੋਵੇ ਤਾਂ ਉਸਨੂੰ ਸਿੱਧਾ ਭਰਤੀ ਕਰਵਾ ਸਕਦਾ ਹੈ। ਜਿਸ ਨੂੰ ਲੈ ਕੇ ਉਸ ਨੇ ਆਪਣੇ ਘਰ ਵਾਲਿਆਂ ਨਾਲ ਗੱਲ ਕੀਤੀ, ਜਿਸ ਦੇ ਬਾਅਦ ਉਸ ਦਾ ਸੋਨੂ ਦੇ ਨਾਲ ਰੇਲਵੇ ਵਿਚ ਭਰਤੀ ਹੋਣ ਲਈ 12 ਲੱਖ ਰੁਪਏ ’ਚ ਸੌਦਾ ਤੈਅ ਹੋ ਗਿਆ।...

ਫੋਟੋ - http://v.duta.us/t-ejFgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/YElonAAA

📲 Get Kapurthala-Phagwara News on Whatsapp 💬