[patiala] - ਕਬਾਡ਼ ਦੇ ਗੋਦਾਮ ’ਚ ਲੱਗੀ ਅੱਗ

  |   Patialanews

ਰਾਜਪੁਰਾ, (ਨਿਰਦੋਸ਼, ਚਾਵਲਾ, ਮਸਤਾਨਾ)- ਇਥੋਂ ਨੇਡ਼ਲੇ ਪਿੰਡ ਭੋਗਲਾਂ ਰੋਡ ’ਤੇ ਕਬਾਡ਼ ਦੇ ਗੋਦਾਮ ’ਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਅੱਗ ’ਤੇ ਕਾਬੂ ਪਾਉਣ ਲਈ 1 ਦਰਜਨ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਜੇ. ਸੀ. ਬੀ. ਦੁਆਰਾ ਗੋਦਾਮ ਦੀਆਂ ਕੰਧਾਂ ਤੋਡ਼ ਕੇ ਅੰਦਰ ਦਾਖਲ ਕੀਤਾ ਗਿਆ। ਅੱਗ ਵਧਣ ਕਾਰਨ ਸਡ਼ਕ ਤੋਂ ਆਵਾਜਾਈ ਨੂੰ ਰੋਕ ਕੇ ਬਦਲਵੇਂ ਰਸਤਿਆਂ ਰਾਹੀਂ ਤੋਰਿਆ ਗਿਆ। ਜਾਣਕਾਰੀ ਮੁਤਾਬਕ ਭੋਗਲਾਂ ਰੋਡ ’ਤੇ ਗੁਰੂ ਅਰਜਨ ਦੇਵ ਕਾਲੋਨੀ ਨੇਡ਼ੇ ਸੁਨੀਲ ਕੁਮਾਰ ਦੇ ਕਬਾਡ਼ ਦੇ ਗੋਦਾਮ ’ਚ ਅਚਾਨਕ ਅੱਗ ਲੱਗ ਗਈ। ਗੋਦਾਮ ’ਚ ਪਲਾਸਟਿਕ, ਕੈਮੀਕਲ ਦੇ ਖਾਲੀ ਡਰੰਮ ਤੇ ਹੋਰ ਸਾਮਾਨ ਰੱਖਿਆ ਹੋਇਆ ਸੀ। ਕੈਮੀਕਲ ਨੂੰ ਅੱਗ ਲੱਗਣ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ’ਤੇ ਕਾਬੂ ਪਾਉਣ ਲਈ ਪਹੁੰਚੀਆਂ ਤਾਂ ਪਾਈਪਾਂ ਦੀ ਦੂਰੀ ਅੱਗ ਤੋਂ ਦੂਰ ਹੋਣ ਕਾਰਨ ਜੇ. ਸੀ. ਬੀ. ਨਾਲ ਪਹਿਲਾਂ ਗੋਦਾਮ ਦੀਆਂ ਕੰਧਾਂ ਤੋਡ਼ੀਆਂ ਗਈਆਂ। ਫਿਰ ਫਾਇਰ ਬ੍ਰਿਗੇਡ ਕਰਮਚਾਰੀ ਅੱਗ ’ਤੇ ਕਾਬੂ ਪਾਉਣ ’ਚ ਜੁਟ ਗਏ। ਇਸ ਦੌਰਾਨ ਅੱਗ ਬੁਝਾਉਣ ਲਈ ਪਟਿਆਲਾ ਤੇ ਮੋਹਾਲੀ ਤੋਂ ਗੱਡੀਆਂ ਮੰਗਵਾਈਆਂ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਡੀ. ਐੱਮ. ਸ਼ਿਵ ਕੁਮਾਰ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਮੌਕੇ ’ਤੇ ਪਹੁੰਚ ਗਏ। ਮੌਕੇ ਦਾ ਜਾਇਜ਼ਾ ਲਿਆ। ਪੁਲਸ ਨੇ ਪਿੰਡ ਭੋਗਲਾਂ ਨੂੰ ਜਾਣ ਤੇ ਆਉਣ ਵਾਲੀ ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਲੰਘਾਇਆ ਗਿਆ। ਖਬਰ ਲਿਖੇ ਜਾਣ ਤੱਕ ਅੱਗ-ਬੁਝਾਊ ਦਸਤੇ ਅੱਗ ’ਤੇ ਕਾਬੂ ਪਾਉਣ ’ਚ ਜੁਟੇ ਹੋਏ ਸਨ। ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ਫੋਟੋ - http://v.duta.us/WdCoTwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/0pJw0AAA

📲 Get Patiala News on Whatsapp 💬