[patiala] - ਦਾਜ ਦਾ ਲੋਭੀ ਆਇਆ ਪੁਲਸ ਅੜਿੱਕੇ, ਇਕ ਦਿਨਾ ਰਿਮਾਂਡ ਹਾਸਲ
ਮੰਡੀ ਗੋਬਿੰਦਗਡ਼੍ਹ, (ਮੱਗੋ)- ਲੋਹਾ ਨਗਰੀ ਮੰਡੀ ਗੋਬਿੰਦਗਡ਼੍ਹ ਦੀ ਪੁਲਸ ਨੇ ਇਕ ਦਾਜ ਦੇ ਲੋਭੀ ਨੂੰ ਗ੍ਰਿਫਤਾਰ ਕਰ ਕੇ ਉਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਿੱਥੇ ਮਾਣਯੋਗ ਜੱਜ ਸਾਹਿਬ ਨੇ ਉਸ ਦਾ ਇਕ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ। ਇਹ ਲਾਲਚੀ ਦਾਜ ਲਿਆਉਣ ਲਈ ਵਾਰ-ਵਾਰ ਪਤਨੀ ਦੀ ਕੁੱਟਮਾਰ ਕਰ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸ਼ਾਸ਼ਵਤ ਕੁਮਾਰ ਨੇ ਦੱਸਿਆ ਕਿ ਗੁਰਦੀਪ ਕੌਰ ਪੁੱਤਰੀ ਰਜਿੰਦਰ ਸਿੰਘ ਵਾਸੀ ਪਿੰਡ ਅਜਨਾਲੀ ਤਹਿਸੀਲ ਅਮਲੋਹ ਜ਼ਿਲਾ ਫਤਿਹਗਡ਼੍ਹ ਸਾਹਿਬ ਦੇ ਬਿਆਨਾਂ ਮੁਤਾਬਕ ਉਸ ਨੇ ਮਾਣਯੋਗ ਐੱਸ. ਐੱਸ. ਪੀ. ਫਤਿਹਗਡ਼੍ਹ ਸਾਹਿਬ ਨੂੰ ਲਿਖਿਆ ਸੀ ਕਿ ਉਸ ਦਾ ਵਿਆਹ 21/01/2016 ਨੂੰ ਜਸਪਾਲ ਸਿੰਘ ਨਾਲ ਹੋਇਆ ਸੀ। ਉਸ ਦਾ ਪਤੀ ਸ਼ਰਾਬ ਪੀ ਕੇ ਅਕਸਰ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਸੀ ਤੇ ਉਸ ਦੇ ਸੱਸ-ਸਹੁਰਾ ਵੀ ਗਾਲ੍ਹੀ-ਗਲੋਚ ਕਰਦੇ ਰਹਿੰਦੇ ਸਨ ਜਿਸ ਕਰ ਕੇ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਉਸ ਦੀਆਂ ਨਣਾਨਾਂ ਤੇ ਨਣਦੋਈਏ ਵੀ ਅਕਸਰ ਕਹਿੰਦੇ ਸਨ ਕਿ ਜਸਪਾਲ ਸਿੰਘ ਨੂੰ ਬਹੁਤ ਰਿਸ਼ਤੇ ਆਉਂਦੇ ਸਨ। ਉਨ੍ਹਾਂ ਨੇ ਮਿਲ ਕੇ ਉਸ ਦੀ ਕੁੱਟਮਾਰ ਕਰ ਕੇ ਘਰੋਂ ਇਹ ਕਹਿ ਕੇ ਕੱਢ ਦਿੱਤਾ ਕਿ ਜੇਕਰ ਦਾਜ ਨਾ ਲੈ ਕੇ ਆਈ ਤਾਂ ਇਥੇ ਨਾ ਵਡ਼ੀਂ। ਉਸ ਦਾ ਮਾਸਡ਼ ਉਸ ਨੂੰ ਆਪਣੀ ਜ਼ਿੰਮੇਵਾਰੀ ’ਤੇ ਉਥੇ ਛੱਡ ਆਇਆ ਤੇ ਫਿਰ ਦੁਬਾਰਾ 10-12 ਦਿਨਾਂ ਬਾਅਦ ਉਸ ਦੇ ਪਤੀ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਉਸ ਨੂੰ ਦਾਜ ਲਿਆਉਣ ਬਾਰੇ ਤੰਗ-ਪ੍ਰੇਸ਼ਾਨ ਕਰਦਿਅਾਂ ਘਰੋਂ ਕੱਢ ਦਿੱਤਾ ਤੇ ਉਦੋਂ ਤੋਂ ਹੀ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਜਿਸ ’ਤੇ ਦਰਖਾਸਤ ਦੀ ਪਡ਼ਤਾਲ ਲਈ ਮਾਣਯੋਗ ਐੱਸ. ਐੱਸ. ਪੀ. ਸਾਹਿਬ ਨੇ ਡੀ. ਐੱਸ. ਪੀ. ਅਮਲੋਹ ਨੂੰ ਮਾਰਕ ਕੀਤਾ ਤੇ ਪਡ਼ਤਾਲ ਦੌਰਾਨ ਗੁਰਦੀਪ ਕੌਰ ਦੇ ਪਤੀ ਜਸਪਾਲ ਸਿੰਘ ਨੂੰ ਦੋਸ਼ੀ ਨਾਮਜ਼ਦ ਕਰ ਕੇ ਉਸ ਦੇ ਖਿਲਾਫ ਧਾਰਾ 406, 498ਏ ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਦਿੱਤਾ ਸੀ, ਜਿਸ ਨੂੰ ਗੋਬਿੰਦਗਡ਼੍ਹ ਦੀ ਪੁਲਸ ਨੇ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਸੀ, ਜਿੱਥੇ ਜੱਜ ਸਾਹਿਬ ਨੇ ਇਕ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ।
ਫੋਟੋ - http://v.duta.us/O8ooNQAA
ਇਥੇ ਪਡ੍ਹੋ ਪੁਰੀ ਖਬਰ — - http://v.duta.us/xaRYUwAA