[patiala] - ਪੁਲਸ ਮੁਲਾਜ਼ਮ ਨੇ ਸਕੂਟਰੀ ’ਤੇ ਲੱਗੀ ਡਾ. ਅੰਬੇਡਕਰ ਦੀ ਫੋਟੋ ਉਤਾਰੀ, ਦਲਿਤ ਭਾਈਚਾਰੇ ਨੇ ਕੀਤੀ ਰੋਡ ਜਾਮ

  |   Patialanews

ਸਮਾਣਾ, (ਅਨੇਜਾ, ਦਰਦ)- ਸ਼ਹਿਰ ਦੀ ਮੇਨ ਰੋਡ ਵਡ਼ੈਚਾਂ ਪੱਤੀ ਚੌਕ ’ਚ ਸਕੂਟਰੀ ਤੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਲੱਗੀ ਫੋਟੋ ਪੁਲਸ ਵੱਲੋਂ ਲਾਏ ਨਾਕੇ ਦੌਰਾਨ ਪੀ. ਏ. ਪੀ. ਪੰਜਾਬ ਆਰਮਡ ਪੁਲਸ ਦੇ ਮੁਲਾਜ਼ਮ ਵੱਲੋਂ ਉਤਾਰ ਦਿੱਤੀ ਗਈ। ਇਸ ’ਤੇ ਦਲਿਤ ਵਰਗ ਵੱਲੋਂ ਰੋਸ ਪ੍ਰਗਟ ਕਰਦਿਆਂ ਚੌਕ ’ਚ ਧਰਨਾ ਲਾ ਕੇ ਰੋਡ ਜਾਮ ਕਰ ਦਿੱਤੀ। ਦੇਖਦਿਆਂ ਹੀ ਦੇਖਦਿਆਂ ਚੌਕ ’ਚ ਅਨੇਕਾਂ ਵਾਹਨ ਫਸ ਗਏ। ਵਡ਼ੈਚਾਂ ਪੱਤੀ ਚੌਕ ’ਚ ਧਰਨਾ ਲਾਈ ਬੈਠੇ ਦਲਿਤ ਸੰਗਠਨਾਂ ਦੇ ਆਗੂ ਉਕਤ ਮੁਲਾਜ਼ਮ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਫੋਟੋ ਸਕੂਟਰੀ ਤੋਂ ਉਤਾਰ ਦੇਣ ਦਾ ਵਿਰੋਧ ਕਰਦੇ ਹੋਏ ਮੰਗ ਕਰ ਰਹੇ ਸਨ ਕਿ ਮੁਲਾਜ਼ਮ ਧਰਨੇ ਦੌਰਾਨ ਚੌਕ ’ਚ ਬੈਠੇ ਦਲਿਤ ਭਾਈਚਾਰੇ ਦੇ ਸਾਹਮਣੇ ਆ ਕੇ ਮੁਆਫੀ ਮੰਗੇ, ਨਹੀਂ ਤਾਂ ਉਸ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਈਵੇ ਜਾਮ ਕੀਤਾ ਜਾਵੇਗਾ ਅਤੇ ਉਕਤ ਮੁਲਾਜ਼ਮ ’ਤੇ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਲਈ ਉਹ ਹਰ ਯਤਨ ਕਰਨਗੇ। ਇਸ ਮੌਕੇ ਸਕੂਟਰੀ ਸਵਾਰ ਕੁਲਵਿੰਦਰ ਸਿੰਘ ਪ੍ਰਧਾਨ ਬਹੁਜਨ ਸਮਾਜ ਪਾਰਟੀ (ਬੀ. ਐੱਸ. ਪੀ.) ਹਲਕਾ ਸਮਾਣਾ ਨੇ ਦੱਸਿਆ ਕਿ ਉਹ ਦੁਕਾਨ ਦਾ ਸਾਮਾਨ ਬਾਜ਼ਾਰ ’ਚੋਂ ਲੈ ਕੇ ਜਾ ਰਿਹਾ ਸੀ ਕਿ ਵਡ਼ੈਚਾਂ ਪੱਤੀ ਚੌਕ ਵਿਖੇ ਪੁਲਸ ਵੱਲੋਂ ਨਾਕਾ ਲਾਇਆ ਹੋਇਆ ਸੀ। ਇਕ ਮੁਲਾਜ਼ਮ ਵੱਲੋਂ ਅਚਾਨਕ ਉਸ ਦੀ ਸਕੂਟਰੀ ਰੋਕੀ ਤੇ ਉਸ ਉੱਤੇ ਲੱਗੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਫੋਟੋ ਨੂੰ ਉਤਾਰ ਦਿੱਤਾ। ਇਸ ਦਾ ਉਸ ਨੇ ਵਿਰੋਧ ਕੀਤਾ ਅਤੇ ਉਕਤ ਮੁਲਾਜ਼ਮ ਨੂੰ ਇਸ ਘਟਨਾ ਲਈ ਮੁਆਫੀ ਮੰਗਣ ਲਈ ਕਿਹਾ। ਮੁਲਾਜ਼ਮ ਨੇ ਉਸ ਦੀ ਇਕ ਨਾ ਸੁਣੀ।ਪੁਲਸ ਮੁਲਾਜ਼ਮ ਵੱਲੋਂ ਕੀਤੀ ਗਈ ਉਕਤ ਘਟਨਾ ਦੇ ਵਿਰੋਧ ’ਚ ਚੰਦ ਮਿੰਟਾਂ ’ਚ ਹੀ ਦਲਿਤ ਭਾਈਚਾਰਾ ਇਕੱਠਾ ਹੋ ਗਿਆ ਹੈ ਜਿਸ ਨੇ ਸਾਂਝੇ ਤੌਰ ’ਤੇ ਧਰਨਾ ਲਾ ਕੇ ਰੋਡ ਜਾਮ ਕਰ ਦਿੱਤੀ। ਅਾਗੂਅਾਂ ਨੇ ਕਿਹਾ ਕਿ ਇਹ ਧਰਨਾ ਉਦੋਂ ਤੱਕ ਨਹੀਂ ਹਟਾਇਆ ਜਾਵੇਗਾ ਜਦੋਂ ਤੱਕ ਉਕਤ ਮੁਲਾਜ਼ਮ ਮੁਆਫੀ ਨਹੀਂ ਮੰਗ ਲੈਂਦਾ। ਵਿਗਡ਼ੇ ਹਾਲਾਤ ਨੂੰ ਕੰਟਰੋਲ ਕਰਨ ਲਈ ਡੀ. ਐੱਸ. ਪੀ. ਰਾਜਵਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਮਾਮਲੇ ਸਬੰਧੀ ਜਾਣਕਾਰੀ ਹਾਸਲ ਕੀਤੀ। ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਯਤਨ ਕੀਤੇ। ਮੁਲਾਜ਼ਮ ਵੱਲੋਂ ਮੁਆਫੀ ਮੰਗਣ ਮੰਗਣ ’ਤੇ ਦਲਿਤ ਭਾਈਚਾਰਾ ਸ਼ਾਂਤ ਹੋ ਗਿਆ ਅਤੇ ਧਰਨਾ ਹਟਾ ਦਿੱਤਾ।

ਫੋਟੋ - http://v.duta.us/lqkAzQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/CcbMmQAA

📲 Get Patiala News on Whatsapp 💬