[patiala] - ਪੀ. ਓ. ਗ੍ਰਿਫਤਾਰ, ਇਕ ਹੋਰ ਟਰੇਸ

  |   Patialanews

ਪਟਿਆਲਾ, (ਬਲਜਿੰਦਰ)- ਪੀ.ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਏ. ਐੱਸ. ਆਈ. ਕਰਮ ਚੰਦ ਦੀ ਅਗਵਾਈ ਹੇਠ ਇਕ ਪੀ. ਓ. ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਕ ਨੂੰ ਟਰੇਸ ਕਰ ਲਿਆ ਗਿਆ ਹੈ। ਪਹਿਲੇ ਕੇਸ ਵਿਚ ਵਿਜੇ ਕੁਮਾਰ ਉਰਫ ਸੰਜੂ ਵਾਸੀ ਨੇਪਾਲ ਹਾਲ ਨਿਵਾਸੀ ਖੇਡ਼ੀ ਗੁਜਰਾਂ ਰੋਡ ਅਫਸਰ ਕਾਲੋਨੀ ਪਟਿਆਲਾ ਹੈ, ਜਿਸ ਖਿਲਾਫ ਥਾਣਾ ਸਦਰ ਪਟਿਆਲਾ ਵਿਚ ਕੇਸ ਦਰਜ ਹੈ। ਇਸ ਕੇਸ ਵਿਚ ਵਿਜੇ ਕੁਮਾਰ ਨੂੰ 16 ਜਨਵਰੀ 2017 ਨੂੰ ਪੀ. ਓ. ਕਰਾਰ ਦਿੱਤਾ ਗਿਆ ਸੀ। ਦੂਜੇ ਕੇਸ ਵਿਚ ਅਰਜਨ ਸ਼ਰਮਾ ਵਾਸੀ ਬਾਬਰਾ ਮੁਹੱਲਾ ਰੋਹਤਕ ਹਾਲ ਅਬਾਦ ਸ਼ਿਵ ਕਾਲੋਨੀ ਸੰਗਰੂਰ ਨੂੰ ਟਰੇਸ ਕਰ ਲਿਆ ਗਿਆ ਹੈ। ਅਰਜਨ ਸ਼ਰਮਾ ਦੇ ਖਿਲਾਫ ਥਾਣਾ ਤ੍ਰਿਪਡ਼ੀ ਪਟਿਆਲਾ ਵਿਖੇ ਕੇਸ ਦਰਜ ਹੈ ਅਤੇ ਮਾਣਯੋਗ ਅਦਾਲਤ ਨੇ ਉਸ ਨੂੰ 28 ਮਾਰਚ 2018 ਨੂੰ ਪੀ. ਓ. ਕਰਾਰ ਦਿੱਤਾ ਸੀ। ਅਰਜਨ ਸ਼ਰਮਾ ਇਸ ਸਮੇਂ ਥਾਣਾ ਸਿਟੀ ਅੰਬਾਲਾ ਵਿਚ ਦਰਜ ਕੇਸ ਵਿਚ ਸੈਂਟਰਲ ਜੇਲ ਅੰਬਾਲਾ ਵਿਚ ਬੰਦ ਹੈ। ਉਕਤ ਪੀ. ਓ. ਨੂੰ ਗ੍ਰਿਫਤਾਰ ਕਰਨ ਅਤੇ ਟਰੇਸ ਕਰਨ ਵਿਚ ਏ.ਐੱਸ.ਆਈ ਕਰਮ ਚੰਦ ਤੋਂ ਇਲਾਵਾ ਏ. ਐੱਸ. ਆਈ ਜਸਪਾਲ ਸਿੰਘ, ਏ. ਐੱਸ. ਆਈ. ਦਲਜੀਤ ਸਿੰਘ, ਹੌਲਦਾਰ ਬਲਵਿੰਦਰ ਸਿੰਘ ਅਤੇ ਹੌਲਦਾਰ ਬਲਦੇਵ ਸਿੰਘ ਨੇ ਅਹਿਮ ਭੂਮਿਕਾ ਨਿਭਾਈ।

ਫੋਟੋ - http://v.duta.us/WyAmWgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/uTcVVgAA

📲 Get Patiala News on Whatsapp 💬