[bhatinda-mansa] - ਅਕਸ਼ੈ ਤੇ ਬਾਦਲਾਂ 'ਚ ਕੀ ਹੋਈ ਡੀਲ, ਇਹ ਸਾਬਕਾ ਵਿਧਾਇਕ ਕਰੇਗਾ ਖੁਲਾਸਾ

  |   Bhatinda-Mansanews

ਬਠਿੰਡਾ— ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਚੁਣੌਤੀ ਸਵੀਕਾਰ ਕਰਨ ਦਾ ਐਲਾਨ ਕੀਤਾ ਹੈ। ਬੀਤੇ ਦਿਨ ਅਕਸ਼ੈ ਕੁਮਾਰ ਨੇ ਟਵੀਟ ਕਰਕੇ ਸਪਸ਼ਟੀਕਰਨ ਦਿੱਤਾ ਸੀ ਕਿ ਉਹ ਆਪਣੀ ਜ਼ਿੰਦਗੀ ਵਿਚ ਕਦੇ ਵੀ ਡੇਰਾ ਮੁਖੀ ਗੁਰਮੀਤ ਰਾਹ ਰਹੀਮ ਨੂੰ ਨਹੀਂ ਮਿਲੇ।ਉਨ੍ਹਾਂ ਨੇ ਚੁਣੌਤੀ ਵੀ ਦਿੱਤੀ ਸੀ ਕਿ ਕੋਈ ਵੀ ਇਸ ਨੂੰ ਸਾਬਤ ਕਰਕੇ ਦਿਖਾਵੇ।

ਸਾਬਕਾ ਵਿਧਾਇਕ ਨੇ ਅਕਸ਼ੈ ਕੁਮਾਰ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਦੋ ਦਿਨਾਂ ਮਗਰੋਂ ਮੀਡੀਆ ਕੋਲ ਵਿਸਥਾਰ ਵਿਚ ਖੁਲਾਸਾ ਕਰਨ ਦਾ ਐਲਾਨ ਕੀਤਾ ਹੈ।ਉਨ੍ਹਾਂ ਆਖਿਆ ਕਿ ਨਵੀਂ ਸਿੱਟ ਟੀਮ ਵੱਲੋਂ ਫਿਲਹਾਲ ਉਨ੍ਹਾਂ ਨੂੰ (ਜਲਾਲ) ਬਿਆਨਾਂ ਲਈ ਬੁਲਾਇਆ ਨਹੀਂ ਗਿਆ ਹੈ।ਜੇਕਰ ਟੀਮ ਬੁਲਾਏਗੀ ਤਾਂ ਉਹ ਜਾਣਗੇ ਪਰ ਉਸ ਤੋਂ ਪਹਿਲਾਂ ਮੀਡੀਆ ਕੋਲ ਸਾਰਾ ਖੁਲਾਸਾ ਕਰਨਗੇ। ਜਲਾਲ ਨੇ ਆਖਿਆ ਕਿ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੇ ਬਿਆਨ 'ਤੇ ਕਾਇਮ ਹਨ ਤੇ ਆਪਣੀ ਕਹੀ ਗੱਲ ਨੂੰ ਸਹੀ ਸਾਬਤ ਕਰਨ ਦੀ ਸਮਰੱਥਾ ਰੱਖਦੇ ਹਨ।...

ਫੋਟੋ - http://v.duta.us/kYS4sQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/6W8AcwAA

📲 Get Bhatinda-Mansa News on Whatsapp 💬