[bhatinda-mansa] - ਗੰਦਗੀ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ, ਬੀਮਾਰੀਆਂ ਫੈਲਣ ਦਾ ਡਰ

  |   Bhatinda-Mansanews

ਮਾਨਸਾ, (ਸੰਦੀਪ ਮਿੱਤਲ)- ਮਾਨਸਾ ਸ਼ਹਿਰ ਅੰਦਰ ਸਫਾਈ ਵਿਵਸਥਾ ਬੁਰੀ ਤਰ੍ਹਾਂ ਲਡ਼ਖਡ਼ਾ ਚੁੱਕੀ ਹੈ। ਹੁਣ ਸਿਆਸਤ ਦੇ ਖਾਮੋਸ਼ ਹੋਣ ਕਾਰਨ ਬਾਦਲਾਂ ਦੇ ਮਾਨਸਾ ਜ਼ਿਲੇ ਨੂੰ ਪੈਰਿਸ ਜਾਂ ਕੈਲੀਫੋਰਨੀਆ ਬਣਾਉÎਣ ਦੇ ਸੁਪਨੇ ਸਾਕਾਰ ਹੋਣ ਤੋਂ ਪਹਿਲਾਂ ਚਕਨਾਚੂਰ ਹੋ ਗਏ ਹਨ। ਮਾਨਸਾ ਸ਼ਹਿਰ ਨੂੰ ਚਾਰ-ਚੁਫੇਰਿਓਂ ਇਸ ਵੇਲੇ ਗੰਦਗੀ ਨੇ ਪੂਰੀ ਤਰ੍ਹਾਂ ਘੇਰਾਬੰਦੀ ਕੀਤੀ ਹੋਈ ਹੈ। ਅਜਿਹੀ ਸਥਿਤੀ ’ਚ ਭਵਿੱਖ ’ਚ ਵੀ ਕੁੱਝ ਚੰਗਾ ਹੋਣ ਦੀ ਕੋਈ ਉਮੀਦ ਨਾ ਬੱਝਣ ਕਾਰਨ ਸਭ ਕੁੱਝ ਡਾਵਾਂਡੋਲ ਹੈ।

ਮਾਨਸਾ ਸ਼ਹਿਰ ਦੀ ਪੀਡ਼

ਸ਼ਹਿਰ ਅੰਦਰ ਕੂਡ਼ੇ ਕਰਕਟ ਦੇ ਢੇਰ ਲੱਗਣ ਕਾਰਨ ਅਕਾਲੀਆਂ ਦਾ ਸਰਬਪੱਖੀ ਵਿਕਾਸ ਹੁਣ ਮੈਲਾ ਹੋÎਣ ਲੱਗਾ ਹੈ। ਸਮੁੱਚਾ ਮਾਨਸਾ ਸ਼ਹਿਰ ਗੰਦਗੀ ਦੀ ਪੀਡ਼ ਨਾਲ ਕੁਰਲਾ ਰਿਹਾ ਹੈ। ਸ਼ਹਿਰ ਦੇ ਐੱਸ.ਡੀ ਕਾਲਜ ਤੋਂ ਵਿਦਿਆ ਭਾਰਤੀ ਸਕੂਲ ਨੂੰ ਜਾਂਦੀ ਸਡ਼ਕ ਉੱਤੇ ਲੱਗੇ ਵੱਡੇ-ਵੱਡੇ ਗੰਦਗੀ ਦੇ ਢੇਰ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ। ਇਹ ਗੰਦਗੀ ਦੇ ਢੇਰ ਜਿੱਥੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ, ਉਥੇ ਹੀ ਇੱਥੋਂ ਲੰਘਣ ਵਾਲੇ ਹਜ਼ਾਰਾਂ ਦੀ ਗਿਣਤੀ ਵਿਚ ਸਕੂਲੀ ਬੱਚੇ ਬੇਹੱਦ ਪ੍ਰੇਸ਼ਾਨ ਹਨ। ਵਾਰ ਵਾਰ ਇਸ ਸਬੰਧੀ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਪਰਨਾਲਾ ਉਥੇ ਦਾ ਉਥੇ ਹੀ ਹੈ।...

ਫੋਟੋ - http://v.duta.us/UL7CewAA

ਇਥੇ ਪਡ੍ਹੋ ਪੁਰੀ ਖਬਰ — - http://v.duta.us/yl89wQAA

📲 Get Bhatinda-Mansa News on Whatsapp 💬