[bhatinda-mansa] - ਜਨਤਕ ਪਖਾਨੇ ਬਣਾਉਣ ਦਾ ਕੰਮ ਅੱਧ ਵਿਚਕਾਰ ਲਟਕਿਆ, ਲੋਕ ਪ੍ਰੇਸ਼ਾਨ

  |   Bhatinda-Mansanews

ਬਠਿੰਡਾ (ਸੰਦੀਪ)- ਬੇਸ਼ੱਕ ਵਿਕਾਸ ਕਾਰਜਾਂ ਦੇ ਨਾਂ ’ਤੇ ਸਰਕਾਰਾਂ ਵੱਲੋਂ ਵੱਡੀਆਂ-ਵੱਡੀਆਂ ਡੀਗਾਂ ਮਾਰੀਆਂ ਜਾਂਦੀਆਂ ਹਨ ਪਰ ਜ਼ਮੀਨੀ ਪੱਧਰ ’ਤੇ ਸਚਾਈ ਕੁੱਝ ਹੋਰ ਹੀ ਹੈ। ਸਥਾਨਕ ਸ਼ਹਿਰ ਅੰਦਰ ‘ਸਵੱਛ ਭਾਰਤ ਅਭਿਆਨ’ ਤਹਿਤ ਬਣਾਏ ਜਾ ਰਹੇ ਜਨਤਕ ਪਖਾਨਿਆਂ ਦਾ ਕੰਮ ਬੇਸ਼ੱਕ ਇਕ ਵਾਰ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਕਾਫੀ ਸਮੇਂ ਤੋਂ ਕੰੰਮ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਿਕ ਸ਼ਹਿਰ ਅੰਦਰ ਛੇ ਵੱਖ-ਵੱਖ ਥਾਵਾਂ ’ਤੇ ਪਹਿਲਾਂ ਤੋਂ ਬਣੇ ਖੁੱਲ੍ਹੇ ਜਨਤਕ ਪਖਾਨਿਆਂ ਦੀ ਥਾਂ ’ਤੇ ਕੇਂਦਰ ਸਰਕਾਰ ਦੇ ‘ਸਵੱਛ ਭਾਰਤ ਅਭਿਆਨ’ ਤਹਿਤ ਸਾਫ-ਸੁਥਰੇ ਅਤੇ ਪਾਣੀ ਆਦਿ ਦੀਆਂ ਸਹੂਲਤਾਂ ਨਾਲ ਲੈਸ ਪੱਕੇ ਪਖਾਨੇ ਬਣਾਏ ਜਾਣੇ ਸਨ ਜਿਸ ਲਈ ਨਗਰ ਪੰਚਾਇਤ ਕੋਲ 60 ਹਜ਼ਾਰ ਰੁਪਏ ਪ੍ਰਤੀ ਫਲੱਸ਼ ਦੇ ਹਿਸਾਬ ਨਾਲ ਕਰੀਬ 20 ਲੱਖ ਰੁਪਏ ਆਏ ਹੋਏ ਹਨ ਜੋ ਇਨ੍ਹਾਂ ਪਖਾਨਿਆਂ ਨੂੰ ਬਣਾਉਣ ਲਈ ਖਰਚ ਕਰਨੇ ਹਨ? ਇਸ ਤੋਂ ਇਲਾਵਾ ਪੱਕੇ ਪਖਾਨੇ ਬਣਾਉਣ ਤੋਂ ਬਾਅਦ ਬਾਕੀ ਬਚਦੀ ਜ਼ਮੀਨ ਉੱਤੇ ਨਗਰ ਪੰਚਾਇਤ ਵੱਲੋਂ ਪਾਰਕ ਬਣਾਏ ਜਾਣ ਦੀ ਤਜਵੀਜ਼ ਹੈ। ਭਾਵੇਂ ਇਹ ਪਖਾਨੇ ਬਣਾਉਣ ਦਾ ਕੰੰਮ ਇਕ ਵਾਰ ਸਬੰਧਤ ਠੇਕੇਦਾਰ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਪਿਛਲੇ ਕਾਫੀ ਸਮੇਂ ਤੋਂ ਕੰੰਮ ਬੰਦ ਹੋਣ ਕਾਰਨ ਇਨ੍ਹਾਂ ਪਖਾਨਿਆਂ ਦੀ ਉਸਾਰੀ ਦਾ ਕੰਮ ਅੱਧ ਵਿਚਕਾਰ ਲਟਕਿਆ ਹੋਇਆ ਹੈ ਜਿਸ ਕਰਕੇ ਲੋਕਾਂ ਨੂੰ ਖੱਜਲ -ਖੁਆਰ ਹੋਣਾ ਪੈ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਇਨ੍ਹਾਂ ਪਖਾਨਿਆਂ ਦਾ ਕੰੰਮ ਮੁਕੰੰਮਲ ਕਰਕੇ ਆਮ ਜਨਤਾ ਦੀ ਸਹੂਲਤ ਲਈ ਖੋਲ੍ਹਿਆ ਜਾਵੇ। ਇਸ ਸਬੰਧੀ ਜਦ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਭੀਖੀ ਵਿਜੈ ਕੁਮਾਰ ਜਿੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਧੂਰੇ ਕੰੰਮਾਂ ਨੂੰ ਪੂਰਾ ਕਰਨ ਲਈ ਸਬੰਧਤ ਠੇਕੇਦਾਰ ਨੂੰ ਪੱਤਰ ਲਿਖ ਕੇ 15 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਮਿੱਥੇ ਸਮੇਂ ਵਿਚ ਉਸਾਰੀ ਦਾ ਕੰਮ ਮੁਕੰਮਲ ਨਹੀਂ ਕੀਤਾ ਜਾਂਦਾ ਤਾਂ ਸਬੰਧਤ ਠੇਕੇਦਾਰ ਨੂੰ ਜੁਰਮਾਨਾ ਕੀਤਾ ਜਾਵੇਗਾ। ਉੱਧਰ ਜਦ ਸਬੰਧਤ ਠੇਕੇਦਾਰ ਅਸ਼ੋਕ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦਫਤਰ ਵਿਚ ਅਧਿਕਾਰੀਆਂ ਦੀ ਗੈਰਹਾਜ਼ਰੀ ਕਾਰਨ ਕਾਗਜ਼ ਪੱਤਰ ਪੂਰੇ ਨਾ ਹੋਣ ਕਰਕੇ ਉਸਾਰੀ ਵਿਚ ਦੇਰੀ ਹੋ ਰਹੀ ਹੈ ਪਰ ਉਸਾਰੀ ਦਾ ਕੰਮ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ।

ਫੋਟੋ - http://v.duta.us/we4eKQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Mv2VgwAA

📲 Get Bhatinda-Mansa News on Whatsapp 💬