[bhatinda-mansa] - ਪਰਾਲੀ ਦੇ ਧੂਏਂ ਤੋਂ ਬਚਣ ਲਈ ਵੰਡੇ ਮਾਸਕ

  |   Bhatinda-Mansanews

ਬਠਿੰਡਾ (ਸੁਖਵਿੰਦਰ)- ਪਰਾਲੀ ਦੇ ਧੂੰਏਂ ਨਾਲ ਵਾਤਾਵਰਣ ’ਚ ਬਣੀ ਜ਼ਹਿਰੀਲੀ ਗੈਸ ਤੋਂ ਬਚਣ ਲਈ ਐਸੋਸੀਏਸ਼ਨ ਆਫ਼ ਐਕਟਿਵ ਐਨਜੀਓਜ਼(ਆਨ) ਨਾਲ ਜੁਡ਼ੀਆਂ ਸੰਸਥਾਵਾਂ ਜੀਵਨ ਜੋਤੀ ਵੈੱਲਫੇਅਰ ਕਲੱਬ ਅਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਵਲੋਂ ਧੋਬੀ ਬਾਜ਼ਾਰ, ਗਊਸ਼ਾਲਾ ਰੋਡ, ਪ੍ਰਤਾਪ ਨਗਰ ਵਿਖੇ ਮਾਸਕ ਵੰਡੇ ਗਏ। ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਅਤੇ ਆਨ ਦੇ ਕੁਆਰਡੀਨੇਟਰ ਸੰਦੀਪ ਅਗਰਵਾਲ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪਰਾਲੀ ਦੇ ਧੂਏਂ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੂਏਂ ਕਾਰਨ ਲੋਕ ਲਗਾਤਾਰ ਬੀਮਾਰ ਹੋ ਰਹੇ ਹਨ। ਧੂਏਂ ਤੋਂ ਬਚਾਅ ਲਈ ਸੰਸਥਾਵਾਂ ਨੇ ਵੱਖ-ਵੱਖ ਥਾਵਾਂ ’ਤੇ ਮਾਸਕ ਵੰਡੇ ਅਤੇ ਲੋਕਾਂ ਨੂੰ ਮਾਸਕ ਪਾ ਕੇ ਅਤੇ ਅੱਖਾਂ ਨੂੰ ਢੱਕ ਕੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਅਮਨ ਸਿੰਗਲਾ, ਰਵੀ ਬਾਂਸਲ, ਸ਼ਾਮ ਸੁੰਦਰ, ਜਨੇਸ਼ ਜੈਨ, ਰਾਕੇਸ਼ ਜਿੰਦਲ ਆਦਿ ਸਮਾਜ ਸੇਵੀਆਂ ਵਲੋਂ ਮਾਸਕ ਵੰਡੇ ਗਏ।

ਫੋਟੋ - http://v.duta.us/hG8LNAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/RfqlFQAA

📲 Get Bhatinda-Mansa News on Whatsapp 💬