[bhatinda-mansa] - ਵੱਖ-ਵੱਖ ਹਾਦਸਿਆਂ ’ਚ 5 ਜ਼ਖਮੀ

  |   Bhatinda-Mansanews

ਬਠਿੰਡਾ (ਸੁਖਵਿੰਦਰ)- ਵੱਖ-ਵੱਖ ਹਾਦਸਿਆਂ ’ਚ 5 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਮਾਲ ਰੋਡ ’ਤੇ ਤਿੰਨ ਮੋਟਰਸਾਈਕਲ ਸਵਾਰ ਸਾਹਮਣੇ ਜਾ ਰਹੇ ਟੈਂਕਰ ਨਾਲ ਟਕਰਾ ਕੇ ਜ਼ਖਮੀ ਹੋ ਗਏ। ਸੂਚਨਾ ਮਿਲਣ ’ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਗੌਤਮ ਗੋਇਲ ਅਤੇ ਮਨੀ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਅਸ਼ੀਸ਼ ਕੁਮਾਰ (20), ਗੌਰਵ ਸ਼ਰਮਾ (18) ਅਤੇ ਮਨਦੀਪ ਕੁਮਾਰ ਵਾਸੀ ਸਿਰਕੀ ਬਾਜ਼ਾਰ ਵਜੋਂ ਹੋਈ। ਉਧਰ,ਮਹਿਣਾ ਚੌਕ ’ਚ ਇਕ ਰਾਹਗੀਰ ਅੌਰਤ ਬਲਵਿੰਦਰ ਕੌਰ (75) ਤੇਜ਼ ਰਫਤਾਰ ਮੋਟਰਸਾਈਕਲ ਦੀ ਟੱਕਰ ਨਾਲ ਜ਼ਖਮੀ ਹੋ ਗਈ। ਹਾਦਸੇ ਦੌਰਾਨ ਅੌਰਤ ਦੀ ਇਕ ਲੱਤ ਟੁੱਟ ਗਈ। ਇਧਰ, ਮਲੋਟ ਰੋਡ ’ਤੇ 1 ਐਕਟਿਵਾ ਚਾਲਕ ਅਵਾਰਾ ਪਸ਼ੂ ਦੀ ਟੱਕਰ ਨਾਲ ਜ਼ਖਮੀ ਹੋ ਗਿਆ। ਹਾਦਸੇ ਦੌਰਾਨ ਜ਼ਖਮੀ ਸ਼ਿਵਜੀ ਰਾਮ ਦੇ ਗੰਭੀਰ ਸੱਟਾਂ ਲੱਗੀਆਂ ਤੇ ਐਕਟਿਵਾ ਟੁੱਟ ਗਈ।

ਫੋਟੋ - http://v.duta.us/UlIsJQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/O0vZqAAA

📲 Get Bhatinda-Mansa News on Whatsapp 💬