[bhatinda-mansa] - ਸ. ਚੇਤਨ ਸਿੰਘ ਸਰਵਹਿੱਤਕਾਰੀ ਵਿਦਿਆ ਮੰਦਰ ਦਾ ਨੈਸ਼ਨਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

  |   Bhatinda-Mansanews

ਬਠਿੰਡਾ (ਮਿੱਤਲ)- ਸਥਾਨਕ ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀ .ਸੰਕੈ .ਵਿੱਦਿਆ ਮੰਦਰ, ਦੇ ਵਿਦਿਆਰਥੀ ਖੋ-ਖੋ ਨੈਸ਼ਨਲ ਟੂਰਨਾਮੈਂਟ ਵਿਚ ਭਾਗ ਲੈਣ ਲਈ ਹਿੰਡੋਨ (ਰਾਜਸਥਾਨ) ਵਿਖੇ ਗਏ। ਇਸ ਦੌਰਾਨ ਅੰਡਰ -19 ਲਡ਼ਕਿਆਂ ਨੇ ਕਰਨਾਟਕਾ, ਮੱਧ-ਪ੍ਰਦੇਸ਼ ਰਾਜਸਥਾਨ ਦੀਆਂ ਟੀਮਾਂ ਨੂੰ ਹਰਾ ਕੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਅੰਡਰ-19 ਲਡ਼ਕੀਆਂ ਨੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀ ਟੀਮ ਨੂੰ ਹਰਾ ਕੇ ਦੂਸਰਾ ਸਥਾਨ ਹਾਸਿਲ ਕੀਤਾ ਤੇ ਵਿੱਦਿਆ ਮੰਦਰ ਦਾ ਨਾਮ ਰੋਸ਼ਨ ਕੀਤਾ। ਵਿੱਦਿਆ ਮੰਦਰ ਦੇ ਪ੍ਰਧਾਨ ਐਡਵੋਕੇਟ ਚਮਨ ਲਾਲ ਗੋਇਲ ਨੇ ਇਹਨਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਵਿੱਦਿਆ ਮੰਦਰ ਦੇ ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਇਨ੍ਹਾਂ ਖਿਡਾਰੀਆਂ ਦੀ ਇਸ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਅਜਿਹੀਆਂ ਮੱਲਾਂ ਮਾਰਨ ਦਾ ਆਸ਼ੀਰਵਾਦ ਦਿੱਤਾ।

ਫੋਟੋ - http://v.duta.us/JLlJ3QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/q_TEOQAA

📲 Get Bhatinda-Mansa News on Whatsapp 💬