[faridkot-muktsar] - ਧੂੰਏਂ ਕਾਰਨ ਅੱਖਾਂ ’ਚ ਜਲਣ ਤੇ ਸਾਹ ਲੈਣ ’ਚ ਆ ਰਹੀ ਹੈ ਦਿੱਕਤ

  |   Faridkot-Muktsarnews

ਫ਼ਰੀਦਕੋਟ, (ਹਾਲੀ)- ਦੀਵਾਲੀ ਤੋਂ ਬਾਅਦ ਅਾਸਮਾਨ ਵਿਚ ਫੈਲੇ ਧੂੰਏਂ ਦੇ ਗੁਬਾਰ ਕਾਰਨ ਨਾ ਸਿਰਫ ਲੋਕਾਂ ਦੀਆਂ ਅੱਖਾਂ ’ਚ ਜਲਣ ਹੋ ਰਹੀ ਹੈ, ਬਲਕਿ ਸਾਹ ਲੈਣ ਵਿਚ ਵੀ ਦਿੱਕਤ ਆ ਰਹੀ ਹੈ। ਪ੍ਰਦੂਸ਼ਣ ਕਾਰਨ ਬਹੁਤ ਸਾਰੇ ਲੋਕਾਂ ਦੇ ਮੂੰਹ ’ਤੇ ਸੁਰੱਖਿਆ ਮਾਸਕ ਲੱਗਾ ਦੇਖਿਆ ਜਾ ਸਕਦਾ ਹੈ।

ਜ਼ਿਲਾ ਫ਼ਰੀਦਕੋਟ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਧੁੰਦ, ਮਿੱਟੀ ਅਤੇ ਧੂੰਏਂ ਦੀ ਚਾਦਰ ਅਾਸਮਾਨ ’ਚ ਇਸ ਕਦਰ ਛਾਈ ਹੋਈ ਹੈ ਕਿ ਲਗਾਤਾਰ ਦੂਜੇ ਦਿਨ ਵੀ ਅੱਜ ਸਾਰਾ ਦਿਨ ਸੂਰਜ ਦੇ ਦਰਸ਼ਨ ਵੀ ਨਸੀਬ ਨਹੀਂ ਹੋਏ। ਧੂੰਏਂ ਕਾਰਨ ਹੀ ਸਵੇਰੇ-ਸ਼ਾਮ ਸਡ਼ਕਾਂ ’ਤੇ ਵਾਹਨ ਚਾਲਕਾਂ ਨੂੰ ਲਾਈਟਾਂ ਜਗਾ ਕੇ ਚੱਲਣਾ ਪੈਂਦਾ ਹੈ। ਭਾਵੇਂ ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ’ਚ ਮੀਂਹ ਪੈਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਅਤੇ ਜੇਕਰ ਮੀਂਹ ਨਾ ਪਿਆ ਤਾਂ ਤੰਦਰੁਸਤ ਲੋਕ ਵੀ ਮਰੀਜ਼ਾਂ ਦੀ ਤਰ੍ਹਾਂ ਦਿਖਾਈ ਦੇਣਗੇ ਕਿਉਂਕਿ ਦੀਵਾਲੀ ਦੇ ਪਟਾਕਿਆਂ ਤੇ ਖੇਤਾਂ ’ਚ ਪਰਾਲੀ ਨੂੰ ਲਾਈ ਅੱਗ ਕਾਰਨ ਚਾਰ-ਚੁਫੇਰੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਹੈ। ਦਿਨ-ਦਿਹਾਡ਼ੇ ਸੂਰਜ ਨਾ ਦਿਸਣ ਕਰ ਕੇ ਸ਼ਾਮ ਸਮੇਂ ਰਾਤ ਦਾ ਭੁਲੇਖਾ ਪੈਂਦਾ ਹੈ, ਜਿਸ ਕਰ ਕੇ ਸਡ਼ਕਾਂ ’ਤੇ ਚਹਿਲ-ਪਹਿਲ ਘੱਟ ਦੇਖਣ ਨੂੰ ਮਿਲ ਰਹੀ ਹੈ।...

ਫੋਟੋ - http://v.duta.us/u4SAPwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/DVtcNgAA

📲 Get Faridkot-Muktsar News on Whatsapp 💬