[faridkot-muktsar] - ਫਰੀਦਕੋਟ ਦੀ 20,000 ਕਰੋੜੀ ਸ਼ਾਹੀ ਜਾਇਦਾਦ ਦਾ ਕੌਣ ਹੋਵੇਗਾ ਕਾਨੂੰਨੀ ਵਾਰਸ

  |   Faridkot-Muktsarnews

ਚੰਡੀਗੜ੍ਹ/ਫਰੀਦਕੋਟ - ਫਰੀਦਕੋਟ ਰਿਆਸਤ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਛੋਟੀ ਧੀ ਦੀਪਇੰਦਰ ਕੌਰ ਮਹਿਤਾਬ (82) ਦਾ ਐਤਵਾਰ ਦੁਪਹਿਰ ਦੇ ਸਮੇਂ ਦੇਹਾਂਤ ਹੋ ਗਿਆ ਸੀ।ਪੱਛਮੀ ਬੰਗਾਲ ਦੇ ਵਰਧਮਾਨ ਦੇ ਸ਼ਾਹੀ ਘਰਾਣੇ 'ਚ ਉਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਇਨ੍ਹੀਂ ਦਿਨੀਂ ਉਹ ਫ਼ਰੀਦਕੋਟ ਆਏ ਹੋਏ ਸਨ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਇਸ ਸਮੇਂ ਆਪਣੀ ਸਕੀ ਭੈਣ ਅੰਮ੍ਰਿਤ ਕੌਰ ਤੇ ਚਚੇਰੇ ਭਰਾ ਅਮਰਿੰਦਰ ਸਿੰਘ ਬਰਾੜ ਨਾਲ 20,000 ਕਰੋੜ ਰੁਪਏ ਦੀ ਸ਼ਾਹੀ ਜਾਇਦਾਦ ਦਾ ਮਾਮਲਾ ਅਦਾਲਤ 'ਚ ਚੱਲ ਰਿਹਾ ਸੀ। ਇਹ ਸਾਰੀ ਜਾਇਦਾਦ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਹੈ ਪਰ ਉਨ੍ਹਾਂ ਦੀ ਔਲਾਦ ਨੂੰ ਇਹ ਪੂਰੀ ਤਰ੍ਹਾਂ ਨਸੀਬ ਨਹੀਂ ਹੋ ਸਕੀ। ਇਹ ਸਾਰੀ ਜਾਇਦਾਦ ਫ਼ਰੀਦਕੋਟ ਰਿਆਸਤ ਦੇ ਨਾਂ 'ਤੇ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ 'ਚ ਸਥਿਤ ਹੈ।ਇਸ ਸਾਰੀ ਜਾਇਦਾਦ ਦੀ ਦੇਖਭਾਲ ਲਈ ਮਹਾਰਾਵਲ ਖੀਵਾਜੀ ਟਰੱਸਟ ਬਣਾਇਆ ਗਿਆ ਸੀ, ਜਿਸ ਦੀ ਚੇਅਰਪਰਸਨ ਖ਼ੁਦ ਦੀਪਇੰਦਰ ਕੌਰ ਮਹਿਤਾਬ ਸਨ ਪਰ ਇਸ ਸਮੇਂ ਇਹ ਟਰੱਸਟ ਸਰਗਰਮ ਨਹੀਂ ਸੀ।...

ਫੋਟੋ - http://v.duta.us/3qL7twAA

ਇਥੇ ਪਡ੍ਹੋ ਪੁਰੀ ਖਬਰ — - http://v.duta.us/m-u7fwAA

📲 Get Faridkot-Muktsar News on Whatsapp 💬