[faridkot-muktsar] - ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਪ੍ਰਭਾਵਿਤ ਇਲਾਕਿਆਂ ਦੀ ਚੈਕਿੰਗ

  |   Faridkot-Muktsarnews

ਕੋਟਕਪੂਰਾ, (ਭਾਵਿਤ)- ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਦੇ ਡੇਂਗੂ ਪ੍ਰਭਾਵਿਤ ਇਲਾਕਿਆਂ ਦੀ ਚੈਕਿੰਗ ਕੀਤੀ ਗਈ। ਟੀਮ ਨੇ ਇੱਥੇ ਘਰਾਂ ਵਿਚ ਪਏ ਕੂਲਰਾਂ, ਗਮਲਿਆਂ ਅਤੇ ਟੁੱਟੇ ਬਰਤਨਾਂ ਆਦਿ ਦੀ ਜਾਂਚ ਕੀਤੀ। ਇਸ ਮੌਕੇ ਮੁਲਾਜ਼ਮਾਂ ਨੇ ਡੇਂਗੂ ਪੀਡ਼ਤ ਲੋਕਾਂ ਦੇ ਘਰਾਂ ਦੇ ਆਲੇ-ਦੁਆਲੇ ਅਤੇ ਗਲੀਆਂ-ਨਾਲੀਆਂ ਵਿਚ ਫੌਗਿੰਗ ਕੀਤੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਸੈਨੇਟਰੀ ਇੰਸਪੈਕਟਰ ਬਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਡੈਂਗੂ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਵਿਭਾਗ ਵੱਲੋਂ ਉਕਤ ਇਲਾਕਿਅਾਂ ’ਚ ਫੌਗਿੰਗ ਕਰਵਾਈ ਗਈ ਹੈ। ਇਸ ਸਮੇਂ ਐੱਮ. ਪੀ. ਐੱਚ. ਭੁਪਿੰਦਰ ਸਿੰਘ, ਹਰਭਜਨ ਸਿੰਘ, ਧਰਮਿੰਦਰ, ਨਿਸ਼ਾਨ ਸਿੰਘ, ਰਮਨਪ੍ਰੀਤ ਸਿੰਘ ਆਦਿ ਮੌਜੂਦ ਸਨ।

ਫੋਟੋ - http://v.duta.us/133VwgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/3ovYIwAA

📲 Get Faridkot-Muktsar News on Whatsapp 💬