[hoshiarpur] - ਵਿਭੀਸ਼ਣ ਦਾ ਪੁਤਲਾ ਸਾਡ਼ਨ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ

  |   Hoshiarpurnews

ਹੁਸ਼ਿਆਰਪੁਰ (ਘੁੰਮਣ)-ਦੁਸਹਿਰੇ ਦੇ ਤਿਉਹਾਰ ਮੌਕੇ ਸ਼ਾਮਚੁਰਾਸੀ ਵਿਖੇ ਵਿਭੀਸ਼ਣ ਦਾ ਪੁਤਲਾ ਸਾਡ਼ਨ ਵਾਲੇ ਵਿਅਕਤੀਆਂ ਖਿਲਾਫ਼ ਕਾਰਵਾਈ ਦੀ ਮੰਗ ਸਬੰਧੀ ਅੱਜ ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਨਾਲ ਮੁਲਾਕਾਤ ਕੀਤੀ। ਵਫ਼ਦ ’ਚ ਸ਼ਾਮਲ ਲੋਕਾਂ ਨੇ ਐੱਸ. ਐੱਸ. ਪੀ. ਨੂੰ ਦੱਸਿਆ ਕਿ ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਇਸ ਘਟਨਾ ਸਬੰਧੀ 153-ਏ ਵਰਗੀ ਧਾਰਾ ਲਾ ਕੇ ਕੇਸ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਐੱਸ. ਐੱਸ. ਪੀ. ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜ਼ਿਲਾ ਪੁਲਸ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਵਫ਼ਦ ਵਿਚ ਸ਼ਿਵ ਸੈਨਾ (ਬਾਲ ਠਾਕਰੇ) ਦੇ ਜ਼ਿਲਾ ਪ੍ਰਧਾਨ ਸ਼ਸ਼ੀ ਡੋਗਰਾ, ਜ਼ਿਲਾ ਇੰਚਾਰਜ ਹਰੀਸ਼ ਭੱਲਾ, ਸ਼ਹਿਰੀ ਪ੍ਰਧਾਨ ਜਾਵੇਦ ਖਾਨ, ਭਗਵਾਨ ਪਰਸ਼ੂਰਾਮ ਸੈਨਾ ਦੇ ਪ੍ਰਧਾਨ ਆਸ਼ੂਤੋਸ਼ ਸ਼ਰਮਾ, ਜਾਗਰਣ ਮੰਚ ਦੇ ਮਨੋਜ ਸ਼ਰਮਾ, ਸਨਾਤਨ ਪਥ ਪ੍ਰੀਸ਼ਦ ਦੇ ਪ੍ਰਧਾਨ ਅਚਾਰੀਆ ਸਤੀਸ਼ ਸ਼ਾਸਤਰੀ, ਸ਼ਿਵ ਦੱਤ, ਰਵੀ ਸ਼ਰਮਾ, ਕਮਲ ਸ਼ਰਮਾ, ਭਾਜਪਾ ਸ਼ਾਮਚੁਰਾਸੀ ਮੰਡਲ ਦੇ ਪ੍ਰਧਾਨ ਕੁਲਦੀਪ, ਪੰਡਿਤ ਵਿਕਰਮ ਨਾਥ, ਪੰਡਿਤ ਵੇਦ ਪ੍ਰਕਾਸ਼, ਰਾਕੇਸ਼ ਕੁਮਾਰ, ਦੁਰਗਾ ਕਮੇਟੀ ਦੇ ਪ੍ਰਧਾਨ ਪ੍ਰਿੰਸ ਕੁਮਾਰ, ਕੌਂਸਲਰ ਸ਼ਾਮਚੁਰਾਸੀ ਦਲਜੀਤ ਸੋਹਲ ਆਦਿ ਵੀ ਮੌਜੂਦ ਸਨ।

ਫੋਟੋ - http://v.duta.us/6o_68AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/-PFNDAAA

📲 Get Hoshiarpur News on Whatsapp 💬