[kapurthala-phagwara] - ਐੱਫ. ਸੀ. ਆਈ. ਲੇਬਰ ਯੂਨੀਅਨ ਵਲੋਂ ਕਪੂਰਥਲਾ ’ਚ ਧਰਨਾ

  |   Kapurthala-Phagwaranews

ਕਪੂਰਥਲਾ, (ਗੁਰਵਿੰਦਰ ਕੌਰ)- ਐੱਫ. ਸੀ. ਆਈ. ਲੇਬਰ ਯੂਨੀਅਨ ਨਾਲ ਸਬੰਧਤ ਭਾਰਤੀ ਮਜ਼ਦੂਰ ਸੰਘ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਐੱਫ. ਸੀ. ਆਈ ਜ਼ਿਲਾ ਦਫਤਰ ਕਪੂਰਥਲਾ ਵਿਖੇ ਧਰਨਾ ਦੇ ਕੇ ਡੀ. ਐੱਮ. ਨੂੰ ਲੇਬਰ ਮੰਤਰੀ ਭਾਰਤ ਸਰਕਾਰ ਨਵੀਂ ਦਿੱਲੀ ਦੇ ਨਾਮ ਮੰਗ-ਪੱਤਰ ਸੌਂਪਿਆ ਹੈ । ਜਿਸ ਦੀ ਪ੍ਰਧਾਨਗੀ ਭੂਸ਼ਣ ਕੁਮਾਰ ਯਾਦਵ ਨੇ ਕੀਤੀ। ਸੰਚਾਲਨ ਕੈਲਾਸ਼ ਯਾਦਵ ਤੇ ਸੰਭੂ ਪਾਸਵਾਨ ਨੇ ਕੀਤਾ। ਇਸ ਧਰਨੇ ’ਚ ਵਿਸ਼ੇਸ਼ ਤੌਰ ’ਤੇ ਭਾਰਤੀ ਮਜ਼ਦੂਰ ਸੰਘ ਦੇ ਸੂਬਾ ਸਕੱਤਰ ਯਾਦਵ, ਰਾਕੇਸ਼ ਬਾਗਡ਼ੀ ਤੇ ਸ਼ਮਸ਼ੇਰ ਭਾਰਤੀ ਹਾਜ਼ਰ ਹੋਏ।

ਜਾਣਕਾਰੀ ਦਿੰਦੇ ਹੋਏ ਮਜ਼ਦੂਰ ਆਗੂਆਂ ਨੇ ਕਿਹਾ ਕਿ ਯੂਨੀਅਨ ਦੀਆਂ ਪ੍ਰਮੁੱਖ ਮੰਗਾਂ ’ਚ ਡੀ. ਪੀ. ਐੱਸ. ਲੇਬਰ ਨੂੰ ਸਿੰਗਲ ਲੇਬਰ ’ਚ ਅਪਗ੍ਰੇਡ ਕਰਨਾ, ਛਾਂਟੀ ਕੀਤੇ ਮਜ਼ਦੂਰਾਂ ਨੂੰ ਤੁਰੰਤ ਕੰਮ ’ਤੇ ਬਹਾਲ ਕਰਨਾ, ਬਿਨਾਂ ਸ਼ਰਤ ਸਾਰਿਆਂ ਨੂੰ ਪਰਮਾਨੈਂਟ ਕਰਨਾ ਆਦਿ ਕਈ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ। ਮਜ਼ਦੂਰ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 20 ਨਵੰਬਰ ਨੂੰ ਚੰਡੀਗਡ਼੍ਹ ਦਫਤਰ ਮੂਹਰੇ ਧਰਨਾ ਦਿੱਤਾ ਜਾਵੇਗਾ। ਜੇਕਰ ਫਿਰ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ 27 ਨਵੰਬਰ ਨੂੰ ਐੱਫ. ਸੀ. ਆਈ. ਹੈੱਡ ਕੁਆਰਟਰ ਨਵੀਂ ਦਿੱਲੀ ਮੂਹਰੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾਵੇਗਾ। ਜੇਕਰ ਇਸ ਤੋਂ ਬਾਅਦ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਅਜੈ ਪਾਸਵਾਨ, ਰਾਜ ਕੁਮਾਰ ਸ਼ਰਮਾ, ਅਜੈ ਕੁਮਾਰ, ਉਦੈ ਯਾਦਵ, ਨਰਿੰਦਰ ਯਾਦਵ, ਸੂਬੇਦਾਰ ਯਾਦਵ, ਰਾਮਨਾਥ ਯਾਦਵ ਆਦਿ ਹਾਜ਼ਰ ਸਨ।

ਫੋਟੋ - http://v.duta.us/R9t_jAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/0H2wSAAA

📲 Get Kapurthala-Phagwara News on Whatsapp 💬