[kapurthala-phagwara] - ਫਗਵਾਡ਼ਾ ਪੁਲਸ ਨੇ ਉੱਚੀ ਆਵਾਜ਼ ਦੇ ਹਾਰਨ ਵਾਹਨਾਂ ’ਤੇ ਕੱਸਿਆ ਸ਼ਿਕੰਜਾ

  |   Kapurthala-Phagwaranews

ਫਗਵਾਡ਼ਾ, (ਹਰਜੋਤ)- ਇਥੋਂ ਦੀ ਟ੍ਰੈਫ਼ਿਕ ਪੁਲਸ ਨੇ ਪਿਛਲੇ ਚਾਰ ਮਹੀਨਿਆਂ ਦੌਰਾਨ 2904 ਚਾਲਾਨ ਕਰ ਕੇ 14 ਲੱਖ 60 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਟ੍ਰੈਫ਼ਿਕ ਇੰਚਾਰਜ ਰਣਜੀਤ ਕੁਮਾਰ ਨੇ ਦੱਸਿਆ ਕਿ ਕਰੀਬ 1500 ਚਾਲਾਨ ਹੈਲਮਟਾਂ, 2 ਸ਼ਰਾਬ ਪੀ ਕੇ ਵਾਹਨ ਚਲਾਉਣ, 50 ਪ੍ਰੈੱਸ਼ਰ ਹਾਰਨਾਂ ਤੇ 47 ਉੱਚੀ ਆਵਾਜ਼ ’ਚ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ, ਕਾਲੀਆਂ ਫ਼ਿਲਮਾਂ ਦੇ ਚਾਲਾਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਸਤਿੰਦਰ ਸਿੰਘ ਤੇ ਐੱਸ. ਪੀ. ਮਨਦੀਪ ਸਿੰਘ ਦੀਆਂ ਹਦਾਇਤਾਂ ’ਤੇ ਅੱਜ ਵੀ ਟ੍ਰੈਫ਼ਿਕ ਪੁਲਸ ਤੇ ਪੀ. ਸੀ. ਆਰ. ਇੰਚਾਰਜ ਅਮਨ ਕੁਮਾਰ ਦੀ ਅਗਵਾਈ ’ਚ ਚਲਾਈ ਗਈ ਸਾਂਝੀ ਮੁਹਿੰਮ ਦੌਰਾਨ ਹਰਗੋਬਿੰਦ ਨਗਰ ਖੇਤਰ ’ਚ ਉੱਚੀ ਆਵਾਜ਼ ਵਾਲੇ ਹਾਰਨ ਵਜਾਉਣ ਵਾਲੇ 10 ਵਾਹਨਾਂ ਦੇ ਚਾਲਾਨ ਕੱਟੇ ਹਨ। ਉਨ੍ਹਾਂ ਉੱਚੀ ਆਵਾਜ਼ ’ਚ ਪਟਾਕੇ ਵਜਾਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਤੋਂ ਉੱਚੀ ਆਵਾਜ਼ਾਂ ਵਾਲੇ ਹਾਰਨ ਤੁਰੰਤ ਉਤਾਰਨ ਲੈਣ ਨਹੀਂ ਤਾਂ ਇਸ ਸਬੰਧੀ ਚਾਲਾਨ ਹੋਣ ’ਤੇ ਭਾਰੀ ਜੁਰਮਾਨਾ ਭੁਗਤਣਾ ਪਵੇਗਾ।

ਫੋਟੋ - http://v.duta.us/YqiO1QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/sPm1QwAA

📲 Get Kapurthala-Phagwara News on Whatsapp 💬