[ludhiana-khanna] - ਕਬੱਡੀ ’ਚ ਮਲਸੀਹਾਂ ਬਾਜਣ ਸਕੂਲ ਨੇ ਮਾਰੀ ਬਾਜ਼ੀ

  |   Ludhiana-Khannanews

ਖੰਨਾ (ਭੱਲਾ)-ਸੱਤਿਆ ਭਾਰਤੀ ਸਕੂਲ ਕਮਾਲਪੁਰਾ ਅਤੇ ਜ਼ਿਲਾ ਕੋਆਰਡੀਨੇਟਰ ਵਨੀਤ ਛਾਬਡ਼ਾ, ਕਲੱਸਟਰ ਕੋਆਰਡੀਨੇਟਰ ਸਿਮਰਦੀਪ ਸਿੰਘ ਦੀ ਦੇਖ-ਰੇਖ ’ਚ ਕਲਗੀਧਰ ਸਟੇਡੀਅਮ ਕਮਾਲਪੁਰਾ ਵਿਖੇ ਕਲੱਸਟਰ ਪੱਧਰ ਦੀਆਂ ਖੇਡਾਂ ’ਚ ਵੱਖ-ਵੱਖ 9 ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਸ਼ਮਸ਼ੇਰ ਸਿੰਘ ਹੰਸਰਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ।ਇਸ ਦੌਰਾਨ ਕਬੱਡੀ ਦੇ ਹੋਏ ਮੁਕਾਬਲਿਆਂ ’ਚ ਸੱਤਿਆ ਭਾਰਤੀ ਸਕੂਲ ਮਲਸੀਹਾਂ ਬਾਜਣ ਨੇ ਪਹਿਲਾ ਸਥਾਨ, ਸੱਤਿਆ ਭਾਰਤੀ ਸਕੂਲ ਹਠੂਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਖੋ-ਖੋ ’ਚ ਸੱਤਿਆ ਭਾਰਤੀ ਸਕੂਲ ਹਠੂਰ ਨੇ ਪਹਿਲਾ ਅਤੇ ਸੱਤਿਆ ਭਾਰਤੀ ਸਕੂਲ ਮਲਸੀਹਾਂ ਬਾਜਣ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਦੌਡ਼ਾਂ ’ਚ ਸੱਤਿਆ ਭਾਰਤੀ ਸਕੂਲ ਤੁੰਗਾਹੇਡ਼ੀ ਦੇ ਬੱਚਿਆਂ ਨੇ ਸੱਤਿਆ ਭਾਰਤੀ ਸਕੂਲ ਰਾਮਗਡ਼੍ਹ ਸਿਵੀਆਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਲੌਂਗ ਜੰਪ ਦੇ ਮੁਕਾਬਲਿਆਂ ’ਚ ਸੱਤਿਆ ਭਾਰਤੀ ਸਕੂਲ ਮਲਸੀਹਾਂ ਬਾਜਣ ਦੇ ਬੱਚਿਆਂ ਨੇ ਪਹਿਲਾ ਅਤੇ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਸ਼ਮਸ਼ੇਰ ਸਿੰਘ ਹੰਸਰਾ ਨੇ ਕਿਹਾ ਕਿ ਪਡ਼੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ’ਚ ਵਧ ਚਡ਼੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਖੇਡਾਂ ਜਿੱਥੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਉੱਥੇ ਅਨੁਸ਼ਾਸਨ ’ਚ ਰਹਿਣਾ ਵੀ ਸਿਖਾਉਂਦੀਆਂ ਹਨ। ਇਸ ਸਮੇਂ ਵਨੀਤ ਛਾਬਡ਼ਾ, ਸਿਮਰਦੀਪ ਸਿੰਘ ਅਤੇ ਸ਼ਮਸ਼ੇਰ ਸਿੰਘ ਹੰਸਰਾ ਵਲੋਂ ਜੇਤੂਆਂ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸੁਖਦੇਵ ਸਿੰਘ, ਜਗਤਾਰ ਸਿੰਘ, ਬਹਾਦਰ ਸਿੰਘ ਕਮਾਲਪੁਰਾ, ਮਨਜੀਤ ਸਿੰਘ, ਗੁਰਮੀਤ ਸਿੰਘ, ਹੈਪੀ ਕਮਾਲਪੁਰਾ, ਹਰਪ੍ਰੀਤ ਕੌਰ, ਸਰਬਜੀਤ ਕੌਰ, ਸੰਦੀਪ ਕੌਰ, ਹਰਮੀਤ ਕੌਰ, ਕਮਲਜੀਤ ਕੌਰ, ਲਵਪ੍ਰੀਤ ਕੌਰ, ਅਮਨਦੀਪ ਕੌਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਫੋਟੋ - http://v.duta.us/mvifXQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/chLnswAA

📲 Get Ludhiana-Khanna News on Whatsapp 💬