[ludhiana-khanna] - ਜਥੇ. ਚੀਮਾ ਖੁਦ ’ਤੇ ਹੋਏ ਹਮਲੇ ਦੇ ਸਬੰਧ ’ਚ ਪੁਲਸ ਕਮਿਸ਼ਨਰ ਨੂੰ ਮਿਲੇ

  |   Ludhiana-Khannanews

ਲੁਧਿਆਣਾ (ਮੋਹਿਨੀ)-ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਥੇ. ਜਸਵੰਤ ਸਿੰਘ ਚੀਮਾ ’ਤੇ ਦੋ ਵਿਅਕਤੀਆਂ ਵਲੋਂ ਕੀਤੇ ਹਮਲੇ ਸਬੰਧੀ ਸਲੇਮਟਾਬਰੀ ਦੀ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ ਸੀ। ਜਥੇ. ਚੀਮਾ ਦੇ ਬਿਆਨਾਂ ’ਤੇ ਰਣਜੀਤ ਸਿੰਘ ਬੇਦੀ ਅਤੇ ਵਿਪਨ ਕੁਮਾਰ ’ਤੇ ਧਾਰਾ 336, 427, 506 ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਇਸ ਵਿਚ ਧਾਰਾ 307 ਨਾ ਜੋਡ਼ੇ ਜਾਣ ਕਾਰਨ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਹਿਲਾਂ ਹੀ ਲੁਧਿਆਣਾ ਦਾ ਦੌਰਾ ਕਰ ਕੇ ਪੁਲਸ ਕਮਿਸ਼ਨਰ ਤੋਂ ਇਸ ਵਿਚ ਵਾਧੇ ਦੀ ਮੰਗ ਕਰ ਚੁੱਕੇ ਹਨ ਅਤੇ ਅੱਜ ਜਥੇ. ਚੀਮਾ ਨੇ ਆਪਣੀ ਟੀਮ ਨਾਲ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨਾਲ ਮੁਲਾਕਾਤ ਕੀਤੀ ਅਤੇ ਲਿਖਤੀ ਸ਼ਿਕਾਇਤ ਰਾਹੀਂ ਜਿਥੇ ਧਾਰਾ 307, 120ਬੀ ਅਤੇ 34 ਆਈ. ਪੀ. ਸੀ. ਲਾਉਣ ਦੀ ਮੰਗ ਕੀਤੀ, ਉੱਥੇ ਜਗਜੀਤ ਸਿੰਘ ਬੇਦੀ ਨੂੰ ਮੁੱਖ ਸਾਜ਼ਿਸ਼ ਘਾਡ਼ਾ ਆਖਦਿਆਂ ਇਸਨੂੰ ਵੀ ਨਾਮਜ਼ਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਕਮਿਸ਼ਨਰ ਨੇ ਉਨ੍ਹਾਂ ਨੂੰ ਜਗਜੀਤ ਸਿੰਘ ਬੇਦੀ ਨੂੰ ਨਾਮਜ਼ਦ ਕਰ ਕੇ ਧਾਰਾਵਾਂ ਵਿਚ ਵਾਧਾ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਗੁਰਸੇਵਕ ਸਿੰਘ ਅਨੰਦਪੁਰੀ, ਜਥੇ. ਹਰਜਿੰਦਰ ਸਿੰਘ, ਜਥੇ. ਮੋਹਣ ਸਿੰਘ, ਗੁਰਚਰਨ ਸਿੰਘ, ਰੋਸ਼ਨ ਸਿੰਘ ਸਾਗਰ ਅਤੇ ਹੋਰ ਹਾਜ਼ਰ ਸਨ।ਕੈਪਸ਼ਨ : ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦੇਣ ਦੌਰਾਨ ਜਥੇ. ਚੀਮਾ, ਸ. ਅਨੰਦਪੁਰੀ ਤੇ ਹੋਰ।

ਫੋਟੋ - http://v.duta.us/QVfOkgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/jourIAAA

📲 Get Ludhiana-Khanna News on Whatsapp 💬