[ludhiana-khanna] - ਨਕਾਰਾ ਗੱਡੀ ਦੀ ਨੰਬਰ ਪਲੇਟ ਲਾਈ ਕਬਾਡ਼ੀਏ ਤੋਂ ਖਰੀਦੀ ਘੋਡ਼ਾ ਗੱਡੀ ’ਤੇ

  |   Ludhiana-Khannanews

ਲੁਧਿਆਣਾ (ਜ.ਬ.)- ਆਪਣੀ ਨਕਾਰਾ ਹੋਈ ਇਕ ਘੋਡ਼ਾ ਗੱਡੀ ਨੂੰ ਸਾਈਡ ’ਤੇ ਖਡ਼੍ਹਾ ਕਰ ਕੇ ਉਸ ਦੀ ਥਾਂ ਚੋਰੀਸ਼ੁਦਾ ਘੋਡ਼ਾ ਗੱਡੀ ਕਬਾਡ਼ੀਏ ਤੋਂ ਲੈ ਕੇ ਉਸ ਉੱਪਰ ਨਕਾਰਾ ਗੱਡੀ ਦੀ ਨੰਬਰ ਪਲੇਟ ਲਗਾ ਕੇ ਉਸ ਨੂੰ ਚਲਾਉਣ ਵਾਲੇ ਇਕ ਟ੍ਰਾਂਸਪੋਰਟਰ ਨੂੰ ਥਾਣਾ ਕੂੰਮਕਲਾਂ ਦੀ ਪੁਲਸ ਨੇ ਟਰੇਸ ਕੀਤਾ ਹੈ, ਜਿਸ ਦੀ ਲੋਡ ਹੋਈ ਕਥਿਤ ਜਾਅਲੀ ਨੰਬਰ ਪਲੇਟ ਲੱਗੀ ਘੋਡ਼ਾ ਗੱਡੀ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਪੁਲਸ ਨੇ ਅੱਗੇ ਦੀ ਕਾਰਵਾਈ ਆਰੰਭ ਕੀਤੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਾਮਲੇ ਦੇ ਜਾਂਚ ਅਧਿਕਾਰੀ ਥਾਣੇਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸਿੰਗਲਾ ਟ੍ਰਾਂਸਪੋਰਟ ਰੋਡ ਕੈਰੀਅਰ ਦੀ ਇਕ ਘੋਡ਼ਾ ਗੱਡੀ ਜਾਅਲੀ ਨੰਬਰ ਪਲੇਟ ਲਾ ਕੇ ਮਾਲ ਲੋਡ ਕਰ ਚੰਡੀਗਡ਼੍ਹ ਵਾਲੀ ਸਾਈਡ ਨੂੰ ਜਾ ਰਹੀ ਹੈ। ਜਦਕਿ ਉਸ ਦੇ ਨੰਬਰ ਪਲੇਟ ਦੀ ਅਸਲੀ ਗੱਡੀ ਫੋਕਲ ਪੁਆਇੰਟ ’ਚ ਖਡ਼੍ਹੀ ਹੋਈ ਹੈ, ਜਿਸ ’ਤੇ ਉਨ੍ਹਾਂ ਨੇ ਤੁਰੰਤ ਨਾਕਾਬੰਦੀ ਕਰ ਕੇ ਜਾਅਲੀ ਨੰਬਰ ਪਲੇਟ ਲੱਗੀ ਗੱਡੀ ਨੂੰ ਚੰਡੀਗਡ਼੍ਹ ਵਾਲੀ ਸਾਈਡ ਨੂੰ ਜਾਂਦੇ ਹੋਏ ਰੋਕ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਦਕਿ ਉਸੇ ਨੰਬਰ ਪਲੇਟ ਦੀ ਅਸਲ ਗੱਡੀ ਫੋਕਲ ਪੁਆਇੰਟ ’ਚ ਉਕਤ ਟ੍ਰਾਂਸਪੋਰਟ ਗੱਡੀ ਦੇ ਮੁੱਖ ਦਫਤਰ ’ਚ ਖਡ਼੍ਹੀ ਹੋਈ ਸੀ। ਪੁਲਸ ਵਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕਬਾਡ਼ੀਏ ਦੀ ਕੀਤੀ ਜਾਂਚ ਸ਼ੁਰੂ ਜਾਂਚ ਅਧਿਕਾਰੀ ਰਣਧੀਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਉਕਤ ਕਬਾਡ਼ੀਏ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਿਸ ਪਾਸੋਂ ਸਿੰਗਲਾ ਟ੍ਰਾਂਸਪੋਰਟ ਵਲੋਂ ਚੋਰੀਸ਼ੁਦਾ ਗੱਡੀ ਖਰੀਦ ਕੇ ਉਸ ਉੱਪਰ ਆਪਣੀ ਅਸਲ ਗੱਡੀ ਦੀ ਨੰਬਰ ਪਲੇਟ ਲਾਈ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਕਬਾਡ਼ੀਆ ਸਾਹਨੇਵਾਲ ਦੇ ਆਸ-ਪਾਸ ਦੇ ਇਲਾਕੇ ’ਚ ਹੀ ਆਪਣਾ ਕਾਲਾ ਕਾਰੋਬਾਰ ਚਲਾ ਰਿਹਾ ਹੈ। ਜਿਸ ਸਬੰਧੀ ਥਾਣਾ ਸਾਹਨੇਵਾਲ ਪੁਲਸ ਸਮੇਤ ਐੱਸ. ਟੀ. ਐਫ. ਤੇ ਸੀ. ਆਈ. ਏ. ਦੀ ਪੁਲਸ ਪੂਰੀ ਤਰ੍ਹਾਂ ਬੇਖਬਰ ਨਜ਼ਰ ਆ ਰਹੀ ਹੈ।

ਫੋਟੋ - http://v.duta.us/TVQTIgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/EO8-gwAA

📲 Get Ludhiana-Khanna News on Whatsapp 💬