[ludhiana-khanna] - ਪੰਜਾਬ ਦੀ ਸ਼ਾਂਤੀ ਲਈ ਨਵੇਂ ਤੇ ਪੁਰਾਣੇ ਦਹਿਸ਼ਤਗਰਦਾਂ ਦਾ ਖਾਤਮਾ ਜ਼ਰੂਰੀ : ਪੁਰੀ

  |   Ludhiana-Khannanews

ਲੁਧਿਆਣਾ (ਰਿਸ਼ੀ)- ਸ਼ਿਵ ਸੈਨਾ ਯੁਵਾ ਮੋਰਚਾ ਵਲੋਂ ਇਕ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਆਰ .ਡੀ ਪੁਰੀ ਅਤੇ ਰਾਸ਼ਟਰੀ ਚੇਅਰਮੈਨ ਐੱਸ.ਡੀ.ਪੁਰੀ ਨੇ ਕਿਹਾ ਕਿ ਭਾਰਤੀ ਸੈਨਾ ਦੇ ਪ੍ਰਮੁੱਖ ਜਨਰਲ ਵਿਪਨ ਰਾਵਤ ਵਲੋਂ ਬੀਤੇ ਦਿਨੀਂ ਪੰਜਾਬ ’ਚ ਖਾਲਿਸਤਾਨ ਲਹਿਰ ਦੇ ਦੋਬਾਰਾ ਪੈਦਾ ਹੋਣ ਦੇ ਦਾਅਵੇ ਨੇ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਇਸ ਦਾ ਮੁੱਖ ਕਾਰਨ ਪੰਜਾਬ ’ਚ ਪਿਛਲੇ ਦਿਨੀਂ ਹਿੰਦੂਆਂ ਦੇ ਕਤਲਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸੰਕੇਤ ਦਿੰਦਾ ਹੈ ਕਿ ਪੰਜਾਬ ਵਿਚ ਦੋਬਾਰਾ ਉਹ ਹਾਲਾਤ ਬਣ ਚੁੱਕੇ ਹਨ ਜਿਨਾਂ ਹਾਲਾਤਾਂ ਦਾ ਸੰਤਾਪ ਪੰਜਾਬ ਨੇ ਦਹਾਕਿਆਂ ਤੱਕ ਭੋਗਿਆ ਹੈ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ-ਨਾਲ ਪੁਰਾਣੇ ਅੱਤਵਾਦੀ ਸੰਗਠਨਾਂ ਦਾ ਪ੍ਰਭਾਵ ਘੱਟ ਹੋਣ ਦੇ ਬਾਅਦ ਆਈ. ਐੱਸ. ਆਈ ਵਲੋਂ ਨਵੇਂ ਅੱਤਵਾਦੀ ਸੰਗਠਨ ਤਿਆਰ ਕੀਤੇ ਜਾ ਰਹੇ ਹਨ ਅਤੇ ਨਵੇਂ ਚਿਹਰਿਆਂ ਨੂੰ ਕਮਾਨ ਦਿੱਤੀ ਜਾ ਰਹੀ ਹੈ। ਵਰਤਮਾਨ ਸਮੇਂ ਵਿਚ ਇਹ ਚੇਹਰੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹੈਪੀ ਪੀ. ਐੱਚ. ਡੀ, ਪਰਮਜੀਤ ਸਿੰਘ ਪੰਮਾ, ਗੋਪਾਲ ਚਾਵਲਾ ਹਨ ਜਿਨਾਂ ਦਾ ਸਬੰਧ ਸਿਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪਨੂੰ ਦੇ ਨਾਲ ਹੈ। ਇਸ ਗੱਲ ਦਾ ਖੁਲਾਸਾ ਪੰਜਾਬ ਪੁਲਸ ਵਲੋਂ ਵੀਰਵਾਰ ਨੂੰ ਪਟਿਆਲਾ ਤੋਂ ਖਾਲਿਸਤਾਨ ਗਦਰ ਫੋਰਸ ਦੇ ਅੱਤਵਾਦੀ ਸ਼ਬਨਮਦੀਪ ਸਿੰਘ ਦੀ ਗ੍ਰਿਫਤਾਰੀ ਨਾਲ ਹੋਇਆ ਹੈ ਜਿਸ ਨੇ ਤਿਉਹਾਰਾਂ ਦੇ ਸਮੇਂ ਪਾਕਿਸਤਾਨ ’ਚ ਬੈਠੇ ਆਪਣੇ ਆਕਾਵਾਂ ਦੇ ਕਹਿਣ ’ਤੇ ਆਂਤਕੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਹੋਏ ਆਰ.ਡੀ.ਪੁਰੀ ਸਮੇਤ ਹੋਰ।

ਫੋਟੋ - http://v.duta.us/sD5RMgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/1cwMbAAA

📲 Get Ludhiana-Khanna News on Whatsapp 💬