[ludhiana-khanna] - ਬਦਮਾਸ਼ਾਂ ਨੇ ਗੰਨ ਦੇ ਜ਼ੋਰ ’ਤੇ ਡਰਾਈਵਰ ਤੋਂ ਓਲਾ ਕੈਬ ਖੋਹੀ

  |   Ludhiana-Khannanews

ਲੁਧਿਆਣਾ (ਮਹੇਸ਼)-ਥਾਣਾ ਸਦਰ ਅਧੀਨ ਆਉਂਦੇ ਬਸੰਤ ਸਿਟੀ ਚੌਕ ਨੇਡ਼ੇ ਹਥਿਆਰਾਂ ਨਾਲ ਲੈੱਸ 3 ਬਦਮਾਸ਼ ਗੰਨ ਪੁਆਇੰਟ ’ਤੇ ਇਕ ਡਰਾਈਵਰ ਤੋਂ ਓਲਾ ਕੈਬ ਖੋਹ ਕੇ ਫਰਾਰ ਹੋ ਗਏ। ਲੁੱਟ ਦੀ ਇਸ ਵਾਰਦਾਤ ਨੂੰ ਬਡ਼ੇ ਹੀ ਨਿਸ਼ਚਿਤ ਤਰੀਕੇ ਨਾਲ ਅੰਜਾਮ ਦਿੱਤਾ ਗਿਆ। ਬਦਮਾਸ਼ਾਂ ਨੇ ਆਨਲਾਈਨ ਉਸ ਦੀ ਬੁਕਿੰਗ ਕਰਵਾਈ ਅਤੇ ਫਿਰ ਵਾਰਦਾਤ ਨੂੰ ਅਮਲੀਜਾਮਾ ਪਹਿਨਾਇਆ। ®ਥਾਣਾ ਇੰਚਾਰਜ ਇੰਸ. ਸੁਖਦੇਵ ਸਿੰਘ ਬਰਾਡ਼ ਦਾ ਕਹਿਣਾ ਹੈ ਕਿ ਪੀਡ਼ਤ ਬਚਿੱਤਰ ਸਿੰਘ (26) ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨੰਬਰ ਤੋਂ ਓਲਾ ਦੀ ਬੁਕਿੰਗ ਕੀਤੀ ਗਈ ਸੀ, ਉਸ ਦੀ ਡਿਟੇਲ ਹਾਸਲ ਕੀਤੀ ਜਾ ਰਹੀ ਹੈ। ਪੁਲਸ ਨੇ ਦਾਅਵਾ ਕੀਤਾ ਕਿ ਜਲਦੀ ਹੀ ਬਦਮਾਸ਼ ਪੁਲਸ ਦੀ ਗ੍ਰਿਫਤ ’ਚ ਹੋਣਗੇ। ਘਟਨਾ ਤੋਂ ਬਾਅਦ ਦਹਿਸ਼ਤ ਕਾਰਨ ਬਚਿੱਤਰ ਡਿਪ੍ਰੈਸ਼ਨ ਵਿਚ ਹੈ। ਉਸ ਦਾ ਪ੍ਰਾਈਵੇਟ ਡਾਕਟਰ ਤੋਂ ਇਲਾਜ ਚੱਲ ਰਿਹਾ ਹੈ। ®ਪਿੰਡ ਪੱਖੋਵਾਲ ਦੇ ਰਹਿਣ ਵਾਲੇ ਬਚਿੱਤਰ ਦੇ ਭਰਾ ਰਵਿੰਦਰ ਸਿੰਘ ਨੇ ਦੱਸਿਆ ਕਿ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਉਹ ਦੋਨੋਂ ਭਰਾ ਦਿਨ-ਰਾਤ ਓਲਾ ਕੈਬ ਚਲਾਉਂਦੇ ਹਨ। ਕੱਲ ਬਚਿੱਤਰ ਦੀ ਵਾਰੀ ਸੀ। ਰਾਤ ਕਰੀਬ 12.30 ਵਜੇ ਉਹ ਬੀ-7 ਦੇ ਨੇਡ਼ੇ ਖਡ਼੍ਹਾ ਸੀ, ਤਾਂ ਮੋਬਾਇਲ ’ਤੇ ਆਨਲਾਈਨ ਬੁਕਿੰਗ ਦਾ ਮੈਸੇਜ ਕੰਪਨੀ ਵਲੋਂ ਆਇਆ। ®ਇਸ ’ਤੇ ਬਚਿੱਤਰ ਨੇ ਉਸ ਨੰਬਰ ’ਤੇ ਗੱਲ ਕੀਤੀ, ਜਿਸ ਨੇ ਉਸ ਨੂੰ ਲੋਕੇਸ਼ਨ ’ਤੇ ਆਉਣ ਲਈ ਕਿਹਾ। ਜਦੋਂ ਉਸ ਦਾ ਭਰਾ ਬਸੰਤ ਸਿਟੀ ਚੌਕ, ਸਿਲਵਰ ਰੌਕ ਪੈਲੇਸ ਨੇਡ਼ੇ ਪਹੁੰਚਿਆ ਤਾਂ ਉਸ ਨੂੰ ਸਡ਼ਕ ’ਤੇ ਕਰੀਬ 45 ਸਾਲਾ ਇਕ ਵਿਅਕਤੀ ਖਡ਼੍ਹਾ ਉਸਦੀ ਉਡੀਕ ਕਰਦਾ ਹੋਇਆ ਦਿਸਿਆ, ਜਿਸ ਨੇ ਉਸ ਨੂੰ ਗੱਡੀ ਘੁਮਾ ਕੇ ਦੂਸਰੇ ਪਾਸੇ ਖਡ਼੍ਹੀ ਕਰਨ ਲਈ ਕਿਹਾ। ®ਉਸ ਦਾ ਭਰਾ ਕਾਰ ਘੁਮਾ ਕੇ ਸਡ਼ਕ ਦੇ ਦੂਸਰੇ ਪਾਸੇ ਪਹੁੰਚਿਆ ਤਾਂ ਇੰਨੇ ਵਿਚ ਉਸ ਦੇ 2 ਹੋਰ ਸਾਥੀ ਆ ਗਏ। ਖਤਰੇ ਤੋਂ ਅਣਜਾਣ ਉਸ ਦੇ ਭਰਾ ਨੇ ਗੱਡੀ ਨੂੰ ਅਨਲਾਕ ਕਰ ਦਿੱਤਾ। ਇਸ ’ਤੇ ਬਦਮਾਸ਼ਾਂ ਨੇ ਉਸ ਦੇ ਭਰਾ ਨੂੰ ਖਿੱਚ ਕੇ ਬਾਹਰ ਕੱਢ ਲਿਆ ਅਤੇ ਉਸ ’ਤੇ ਬੇਸਬੈਟ ਦੇ ਡੰਡੇ ਨਾਲ ਹਮਲਾ ਕਰ ਦਿੱਤਾ। ਬਚਿੱਤਰ ਹਿੰਮਤ ਦਿਖਾਉਂਦਾ ਹੋਇਆ ਉਨ੍ਹਾਂ ਤਿੰਨਾਂ ਨਾਲ ਭਿਡ਼ ਗਿਆ। 2 ਤੋਂ 3 ਮਿੰਟ ਤੱਕ ਉਨ੍ਹਾਂ ਵਿਚਕਾਰ ਸਡ਼ਕ ’ਚ ਹੱਥੋਪਾਈ ਹੁੰਦੀ ਰਹੀ। ਤਾਂ ਇਕ ਬਦਮਾਸ਼ ਨੇ ਗੰਨ ਕੱਢ ਲਈ ਅਤੇ ਉਸ ਦੇ ਭਰਾ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਗੰਨ ਦੇਖ ਕੇ ਉਸ ਦਾ ਭਰਾ ਸਹਿਮ ਗਿਆ ਅਤੇ ਪਿੱਛੇ ਹਟ ਗਿਆ। ਇਸ ਤੋਂ ਬਾਅਦ ਤਿੰਨੋਂ ਬਦਮਾਸ਼ ਗੱਡੀ ਲੈ ਕੇ ਫਰਾਰ ਹੋ ਗਏ।ਬਲੂਟੁੱਥ ’ਤੇ ਦੋਸਤਾਂ ਨਾਲ ਕਰ ਰਿਹਾ ਸੀ ਗੱਲ ਰਵਿੰਦਰ ਨੇ ਦੱਸਿਆ ਕਿ ਉਸ ਦੇ ਭਰਾ ਦੀ ਜੇਬ ਵਿਚ ਇਕ ਹੋਰ ਮੋਬਾਇਲ ਸੀ, ਜੋ ਕਿ ਬਲੂਟੁੱਥ ਨਾਲ ਅਟੈੱਚ ਸੀ, ਜਿਸ ਸਮੇਂ ਇਹ ਵਾਕਿਆ ਹੋਇਆ ਬਚਿੱਤਰ ਆਪਣੇ ਦੋਸਤ ਨਾਲ ਗੱਲ ਕਰ ਰਿਹਾ ਸੀ। ਅਕਸਰ ਰਾਤ ਨੂੰ ਟੈਕਸੀ ਚਲਾਉਣ ਸਮੇਂ ਉਹ ਅਤੇ ਉਸ ਦਾ ਭਰਾ ਦੋਸਤਾਂ ਨਾਲ ਗੱਲ ਕਰਦੇ ਰਹਿੰਦੇ ਸਨ ਤਾਂ ਕਿ ਜੇਕਰ ਕੋਈ ਅਣਹੋਣੀ ਹੋਵੇ ਤਾਂ ਉਸ ਦੇ ਦੋਸਤ ਮਦਦ ਲਈ ਪਹੁੰਚ ਸਕਣ। ਇਸ ਵਿਚ ਵੀ ਅਜਿਹਾ ਹੀ ਹੋਇਆ 10 ਮਿੰਟ ਬਾਅਦ ਹੀ ਦੋਸਤ ਉਥੇ ਪਹੁੰਚ ਗਏ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਰਵਿੰਦਰ ਨੇ ਦੱਸਿਆ ਕਿ ਫੋਨ ਜੇਬ ਵਿਚ ਅਤੇ ਪਗਡ਼ੀ ਦੇ ਹੇਠਾਂ ਬਲੂਟੁੱਥ ਹੋਣ ਦੀ ਵਜ੍ਹਾ ਨਾਲ ਬਦਮਾਸ਼ਾਂ ਨੂੰ ਇਸ ਦਾ ਪਤਾ ਨਹੀਂ ਲੱਗਾ। ਜਦੋਂ ਕਾਰ ’ਚ ਰੱਖਿਆ ਮੋਬਾਇਲ ਬਦਮਾਸ਼ਾਂ ਨੇ ਕੁੱਝ ਦੇਰ ਬਾਅਦ ਹੀ ਬੰਦ ਕਰ ਦਿੱਤਾ।ਕੰਪਨੀ ਨੇ ਹਾਲ-ਚਾਲ ਤੱਕ ਨਹੀਂ ਪੁੱਛਿਆ ਰਵਿੰਦਰ ਨੇ ਦੱਸਿਆ ਕਿ ਇੰਨੀ ਵੱਡੀ ਘਟਨਾ ਵਾਪਰ ਜਾਣ ਦੇ ਬਾਵਜੂਦ ਓਲਾ ਕੰਪਨੀ ਨੇ ਉਨ੍ਹਾਂ ਦਾ ਹਾਲ-ਚਾਲ ਤੱਕ ਨਹੀਂ ਪੁੱਛਿਆ, ਜਿਨ੍ਹਾਂ ਲਈ ਉਹ ਦਿਨ-ਰਾਤ ਕੰਮ ਕਰਦੇ ਹਨ। ਇਸ ਗੱਲ ਨੂੰ ਲੈ ਕੇ ਪੀਡ਼ਤ ਦੇ ਪਰਿਵਾਰ ਤੇ ਹੋਰਨਾਂ ਟੈਕਸੀ ਚਾਲਕਾਂ ’ਚ ਵੀ ਰੋਸ ਹੈ।ਕੈਬ ਹੀ ਰੋਜ਼ਗਾਰ ਦਾ ਜ਼ਰੀਆ ਸੀ ਬਚਿੱਤਰ ਦੇ ਪਿਤਾ ਨੇ ਦੱਸਿਆ ਕਿ ਕੈਬ ਹੀ ਉਨ੍ਹਾਂ ਦੇ ਪਰਿਵਾਰ ਦਾ ਰੋਜ਼ਗਾਰ ਸੀ। ਉਸ ਦੀ ਕਮਾਈ ਨਾਲ ਉਨ੍ਹਾਂ ਦੇ ਘਰ ਦਾ ਖਰਚ ਚਲਦਾ ਸੀ। ਬਦਮਾਸ਼ ਇਕ ਝਟਕੇ ’ਚ ਉਨ੍ਹਾਂ ਦੀ ਖੂਨ-ਪਸੀਨੇ ਦੀ ਕਮਾਈ ਲੁੱਟ ਕੇ ਲੈ ਗਏ।

ਫੋਟੋ - http://v.duta.us/W-8ZyAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Z-gOFQAA

📲 Get Ludhiana-Khanna News on Whatsapp 💬