[ludhiana-khanna] - ਰਾਮ ਮੰਦਰ ਦੇ ਨਾਂ ’ਤੇ ਸੱਤਾ ’ਚ ਆਈ ਭਾਜਪਾ ਨੂੰ ਅਾਗਾਮੀ ਚੋਣਾਂ ’ਚ ਨਤੀਜਾ ਭੁਗਤਣਾ ਪਵੇਗਾ : ਸ਼ਰਮਾ

  |   Ludhiana-Khannanews

ਖੰਨਾ (ਸੁਖਵਿੰਦਰ ਕੌਰ) - ਭਾਰਤੀ ਜਨਤਾ ਪਾਰਟੀ ਵਲੋਂ 2014 ’ਚ ਰਾਮ ਮੰਦਰ ਦੇ ਨਾਂ ’ਤੇ ਸੱਤਾ ਹਾਸਲ ਕੀਤੀ ਗਈ ਸੀ ਪਰ ਆਪਣੇ ਚਾਰ ਸਾਲਾਂ ਤੋਂ ਵੱਧ ਦੇ ਕਾਰਜਕਾਲ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਨੇ ਅਯੁੱਧਿਆ ’ਚ ਇਕ ਇੱਟ ਵੀ ਨਹੀਂ ਲਾਈ ਅਤੇ ਹੁਣ ਤੱਕ ਰਾਮ ਮੰਦਰ ਬਣਾਉਣ ਦਾ ਕੋਈ ਨਾਮੋ-ਨਿਸ਼ਾਨ ਵੀ ਨਹੀਂ ਹੈ। ਇਹ ਪ੍ਰਗਟਾਵਾ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਹਿੰਦ ਦੇ ਸੂਬਾ ਮੀਤ ਪ੍ਰਧਾਨ ਗੌਤਮ ਸ਼ਰਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਨ੍ਹਾਂ ’ਤੇ ਕੋਈ ਅਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਰਾਮ ਮੰਦਰ ਨਾ ਬਣਾਉਣ ਦੀ ਸੁੂਰਤ ’ਚ ਅਾਗਾਮੀ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਨਤੀਜਾ ਭੁਗਤਣਾ ਪਵੇਗਾ। ਇਸ ਮੌਕੇ ਰੂਬੀ ਰਾਜਪੂਤ, ਜਤਿੰਦਰ ਬੌਬੀ ਆਦਿ ਹਾਜ਼ਰ ਸਨ।

ਫੋਟੋ - http://v.duta.us/yq24_AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/EtVuVgAA

📲 Get Ludhiana-Khanna News on Whatsapp 💬