[ludhiana-khanna] - ਜ਼ਿਲਾ ਵੈਟਰਨਰੀ ਇੰਸਪੈਕਟਰ ਪਰਮਜੀਤ ਸਿੰਘ ਦਾ ਸਨਮਾਨ

  |   Ludhiana-Khannanews

ਖੰਨਾ (ਸੁਖਵਿੰਦਰ ਕੌਰ)-ਪਸ਼ੂ ਪਾਲਣ ਵਿਭਾਗ ’ਚ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਜ਼ਿਲਾ ਵੈਟਰਨਰੀ ਇੰਸਪੈਕਟਰ ਪਰਮਜੀਤ ਸਿੰਘ ਧਾਲੀਵਾਲ ਨੂੰ ਵਿਭਾਗ ਦੇ ਡਿਪਟੀ ਡਾਇਰੈਕਟਰ ਸੁਰਜੀਤ ਸਿੰਘ ਮੱਕਡ਼, ਸੀਨੀਅਰ ਵੈਟਰਨਰੀ ਅਫ਼ਸਰ ਡਾ. ਮਨਜੀਤ ਕੁਮਾਰ, ਡਾ. ਬਹਾਦਰ ਸਿੰਘ ਅਤੇ ਡਾ. ਅਮਰੀਕ ਸਿੰਘ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਡਾਇਰੈਕਟਰ ਡਾ. ਮੱਕਡ਼ ਨੇ ਕਿਹਾ ਕਿ ਜ਼ਿਲਾ ਵੈਟਰਨਰੀ ਇੰਸਪੈਕਟਰ ਪਰਮਜੀਤ ਸਿੰਘ ਧਾਲੀਵਾਲ ਵਲੋਂ ਬੇਜ਼ੁਬਾਨ ਪਸ਼ੂਆਂ ਦੀ ਲਾ-ਮਿਸਾਲ ਕੀਤੀ ਸੇਵਾ, ਡਿਊਟੀ ਦੇ ਪਾਬੰਦ, ਪਸ਼ੂ ਪਾਲਕਾਂ ਨਾਲ ਗੂੜੇ ਸਬੰਧ ਕਰ ਕੇ ਵਿਭਾਗ ਤੇ ਸਮੁੱਚੇ ਵੈਟਰਨਰੀ ਇੰਸਪੈਕਟਰਾਂ ਵਲੋਂ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਸੁਰਿੰਦਰ ਸਿੰਘ ਸ਼ਾਹਪੁਰ, ਸਤਿਨਾਮ ਸਿੰਘ ਬੋਰਾ, ਸੁਖਵਿੰਦਰ ਸਿੰਘ ਬਰਵਾਲੀ, ਹਰਦੇਵ ਸਿੰਘ ਮਾਨੂੰਪੁਰ, ਅਜੈ ਖਨਿਆਣ, ਸਰਬਜੀਤ ਸਿੰਘ ਕੋਟਲਾ, ਮੱਖਣ ਸਿੰਘ ਤੇ ਮਨਮੋਹਣ ਸਿੰਘ ਜ਼ਿਲਾ ਪ੍ਰਧਾਨ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ, ਸਰਬਜੀਤ ਕੌਰ, ਨੇਤਰ ਸਿੰਘ ਖੰਨਾ, ਥਾਣੇਦਾਰ ਹਰਜਿੰਦਰ ਸਿੰਘ, ਮੋਹਣ ਸਿੰਘ ਟਰਾਂਸਪੋਰਟਰ, ਗੁਰਮੇਲ ਸਿੰਘ, ਮੈਡਮ ਸੁਰਜੀਤ ਕੌਰ, ਜ਼ਿਲਾ ਵੈਟਰਨਰੀ ਇੰਸਪੈਕਟਰ ਭਾਲਭਿੰਦਰ ਸਿੰਘ ਤੇ ਮਹਿੰਦਰ ਸਿੰਘ, ਸੁਰਜੀਤ ਸਿੰਘ ਧੀਰਪੁਰ, ਵੈਟਰਨਰੀ ਇੰਸਪੈਕਟਰ ਅਵਤਾਰ ਸਿੰਘ ਸੰਗਤਪੁਰ ਸੋਢੀਅਾਂ, ਬਲਵਿੰਦਰ ਸਿੰਘ ਤੇ ਗੁਲਜ਼ਾਰ ਸਿੰਘ ਆਦਿ ਹਾਜ਼ਰ ਸਨ।

ਫੋਟੋ - http://v.duta.us/uE8IAgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ZdJewAAA

📲 Get Ludhiana-Khanna News on Whatsapp 💬