[ludhiana-khanna] - 27ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 15 ਤੋਂ, ਤਿਅਰੀਆਂ ਮੁਕੰਮਲ : ਸੰਤ ਅਮੀਰ ਸਿੰਘ

  |   Ludhiana-Khannanews

ਲੁਧਿਆਣਾ (ਪਾਲੀ)- ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰੰਘ ਜੀ ਬਾਨੀ ਜਵੱਦੀ ਟਕਸਾਲ ਵਲੋਂ ਆਰੰਭੇ ਗੁਰਮਤਿ ਸੰਗੀਤ ਦੇ ਕਾਰਜਾਂ ਨੂੰ ਹੋਰ ਪ੍ਰਚੰਡ ਕਰਦਿਆਂ ਉਨ੍ਹਾਂ ਤੋਂ ਵਰੋਸਾਏ ਮਹਾਪੁਰਸ਼ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ-ਰੇਖ ਹੇਠ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 27ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 15, 16, 17 ਅਤੇ 18 ਨਵੰਬਰ ਨੂੰ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰੰਮੇਲਨ ’ਚ 50 ਰਾਗੀ ਜਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ 19 ਰਾਗਾਂ ’ਚ ਉਚਾਰਨ ਕੀਤੀ ਹੋਈ ਬਾਣੀ ਦਾ ਕੀਰਤਨ ਕਰਨਗੇ। ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਦੱਸਿਆ ਕਿ ਇਸ ਸੰਮੇਲਨ ’ਚ ਉੱਘੇ ਰਾਗੀ ਜਥੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਢਾਡੀ ਦਰਬਾਰ ਅਤੇ ਕਵਿ ਦਰਬਾਰ ਵੀ ਵੱਡੇ ਪੱਧਰ ’ਤੇ ਹੋਵੇਗਾ। ਇਸ ਤੋਂ ਇਲਾਵਾ 15 ਅਤੇ 16 ਨਵੰਬਰ ਨੂੰ ‘ਸਭਨਾਂ ਦਾ ਸਾਂਝਾ ਗੁਰੂ ਨਾਨਕ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਸੰਤ ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਬਾਬਾ ਤੇਜਾ ਸਿੰਘ ਖੁੱਡਾ ਕੁਰਾਲਾ, ਸੰਤ ਬਾਬਾ ਜੋਧ ਸਿੰਘ ਰਿਸ਼ੀਕੇਸ਼, ਡਾ. ਜਸਪਾਲ ਸਿੰਘ ਸਾਬਕਾ ਵੀ. ਸੀ. ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਸੁਰਜੀਤ ਪਾਤਰ, ਡਾ. ਅਨੁਰਾਗ ਸਿੰਘ. ਡਾ. ਗੁਰਭਜਨ ਸਿੰਘ ਗਿੱਲ, ਡਾ. ਬਲਕਾਰ ਸਿੰਘ, ਡਾ. ਜਸਬੀਰ ਕੌਰ ਪਟਿਆਲਾ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਬੀਬੀ ਇੰਦਰਜੀਤ ਕੌਰ ਪਿੰਗਲਵਾਡ਼ਾ, ਡਾ. ਐੱਸ. ਪੀ. ਸਿੰਘ ਸਾਬਕਾ ਵੀ. ਸੀ. ਗੁਰੂ ਨਾਨਕ ਦੇਵ ਯੁੂਨੀਵਰਸਿਟੀ, ਡਾ. ਨਛੱਤਰ ਸਿੰਘ ਮੱਲ੍ਹੀ ਤੇ ਹੋਰ ਵਿਦਵਾਨ ਆਪਣੇ ਵਡਮੁੱਲੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ। ਫੋਟੋ ਕਵਲਜੀਤ-1 ਸੰਤ ਬਾਬਾ ਅਮੀਰ ਸਿੰਘ।

ਫੋਟੋ - http://v.duta.us/WCw9vwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/6SHm3AAA

📲 Get Ludhiana-Khanna News on Whatsapp 💬